ਡਰ ਗਏ ਲੋਕ


      ਡਰ ਗਏ ਲੋਕ
ਆਇਆ ਕਰੋਨਾ ਡਰ ਗਏ ਲੋਕ
ਵਿੱਚ ਘਰਾਂ ਦੇ ਵੜ ਗਏ ਲੋਕ

56"  ਦੇ ਸੀਨੇ ਵਾਲਾ
ਨਿੱਤ ਹੀ ਲਾ ਦਏ  ਹੁਕਮ ਨਿਰਾਲਾ
ਤਾਲੀਆਂ ਥਾਲੀਆਂ ਮੋਮਬੱਤੀਆਂ ਲੈ
ਬਾਲਕੋਨੀ ਵਿੱਚ ਖੜ੍ਹ ਗਏ ਲੋਕ
ਆਇਆ ਕਰੋਨਾ  ਡਰ  ਗਏ  ਲੋਕ
ਵਿਚ ਘਰਾਂ ਦੇ ਵੜ  ਗਏ  ਲੋਕ

ਦੁਕਾਨਾਂ ਨੂੰ ਜਿੰਦਰਾ ਲਗਵਾਤਾ
ਮਾਲਕਾਂ ਤਾਈਂ ਹੁਕਮ ਸੁਣਾਤਾ
ਵਰਕਰਾਂ ਨੂੰ ਤਨਖਾਹ ਦੇ ਦਿਓ
ਡੁੱਬਦੇ ਡੁੱਬਦੇ ਹੜ੍ਹ ਗਏ ਲੋਕ
ਆਇਆ ਕਰੋਨਾ ਡਰ ਗਏ  ਲੋਕ
ਵਿੱਚ ਘਰਾਂ ਦੇ ਵੜ  ਗਏ  ਲੋਕ

ਕਰੋਨਾ ਕਰੋਨਾ ਸਾਰੇ ਹੋ ਗਈ
ਬਾਕੀ ਸਾਰੇ ਮਰਦੇ ਰੋਗੀ
ਉਨ੍ਹਾਂ ਦਾ ਹਿਸਾਬ ਨਾ ਕੋਈ
ਜੋ ਸੇਫਟੀ ਦੀ ਬਲੀ ਚੜ੍ਹ ਗਏ ਲੋਕ
ਆਇਆ ਕਰੋਨਾ ਡਰ ਗਏ ਲੋਕ
ਵਿੱਚ ਘਰਾਂ ਦੇ ਵੜ ਗਏ ਲੋਕ

ਜਿਹੜੇ ਮਾਪਿਆਂ ਸਾਰੀ ਉਮਰ
ਬੱਚਿਆਂ ਨੂੰ ਪਾਲਿਆ ਸੀ
ਅੱਜ ਅੰਤਿਮ ਰਸਮਾਂ ਵੇਲੇ
ਬੱਚਿਆਂ ਮੂੰਹ ਘੁਮਾ ਲਿਆ ਸੀ
100 ਮੀਟਰ ਦੀ ਦੂਰੀ ਉੱਤੇ
ਵਿੱਚ ਕਾਰ ਦੇ ਖੜ੍ਹ ਗਏ ਲੋਕ
ਆਇਆ ਕਰੋ ਨਾ ਡਰ ਗਏ ਲੋਕ
ਵਿੱਚ ਘਰਾਂ ਦੇ ਵੜ ਗਏ ਲੋਕ

ਡਾਕਟਰ ਨਰਸਾਂ ਪੁਲਿਸ ਪ੍ਰਸ਼ਾਸਨ
ਨੂੰ ਵੀ ਜਾਨ ਪਿਆਰੀ ਹੈ
ਤੁਸੀਂ ਕਿਉਂ ਭੱਜਦੇ ਫਰਜਾਂ ਤੋਂ
ਜਦੋਂ ਆਉਂਦੀ ਥੋਡੀ ਵਾਰੀ ਹੈ
ਇਨਸਾਨੀਅਤ ਦਾ ਪੱਲਾ ਝਾੜ ਕੇ
ਭੋਰੇ ਦੇ ਵਿੱਚ ਵੜ੍ਹ ਗਏ ਲੋਕ
ਆਇਆ ਕਰੋਨਾ ਡਰ ਗਏ ਲੋਕ
ਵਿੱਚ ਘਰਾਂ ਦੇ ਵੜ ਗਏ ਲੋਕ

ਪੰਜਾਬ ...ਭਾਰਤ ਦੇ ਕਲਚਰ ਦੀ
ਇਹ ਵੱਡੀ ਨਿਸ਼ਾਨੀ ਸੀ
ਦੁੱਖ ਸੁੱਖ ਵਿੱਚ ਖੜ੍ਹ ਜਾਂਦੇ
ਭਾਵੇਂ ਦਿਲ ਵਿੱਚ ਲੱਖ ਗਿਲਾਨੀ ਜੀ
ਕੋਈ ਪਹੁੰਚ ਨਹੀਂ ਪਾ ਰਹੇ ਆਪਣਿਆਂ ਦੇ
ਮਜਬੂਰੀਆਂ ਦੀ ਬਲੀ ਚੜ੍ਹ ਗਏ ਲੋਕ
ਆਇਆ ਕਰੋਨਾ ਡਰ ਗਏ ਲੋਕ
ਵਿੱਚ ਘਰਾਂ ਦੇ ਵੜ ਕੇ ਲੋਕ

ਪੀ ਐੱਮ   ਸੀ ਐੱਮ ਫੰਡ ਬਣਾ ਕੇ
ਪੈਸੇ ਕੱਠੇ ਕਰ ਲਏ ਨੇ
ਲੋਕੋ ਆਪਸ ਵਿੱਚ ਸਾਰ ਲੋ
ਅਸੀਂ ਤਾਂ ਝੋਲੇ ਭਰ ਲਏ ਨੇ
ਬਾਕੀ ਰੌਲੇ ਮੁੱਕ ਗਏ ਸਾਰੇ
ਚੁੱਪ ਚਾਪ ਹੁਣ ਖੜ੍ਹ ਗਏ ਲੋਕ
ਆਇਆ ਕਰੋਨਾ ਡਰ ਗਏ ਲੋਕ
ਵਿੱਚ ਘਰਾਂ ਦੇ ਵੜ ਗਏ ਲੋਕ

ਗਰੀਬਾਂ ਦੇ ਵਿੱਚ ਮਚੀ ਤਬਾਹੀ
ਜਿਨ੍ਹਾਂ ਤੱਕ ਨਾ ਮੱਦਦ ਆਈ
ਆਪਸ ਵਿੱਚ ਜੇ ਅਸੀਂ ਸਾਰਨਾ
ਕਾਹਦੇ ਲਈ ਸਰਕਾਰ ਬਣਾਈ
ਸ਼ਾਂਤੀ ਦਾ ਪਤਾ ਲੱਗ ਜਾਊ ਭੰਗੂ
ਜਿਸ ਦਿਨ ਛੱਤਣੀਂ ਚੜ੍ਹ ਗਏ ਲੋਕ
ਆਇਆ ਕਰੋਨਾ ਡਰ ਗਏ ਲੋਕ
ਵਿੱਚ ਘਰਾਂ ਦੇ ਵੜ ਗਏ  ਲੋਕ

ਹਰਵਿੰਦਰ ਭੰਗੂ
 

Comments