Posts

Showing posts from May, 2020

ਦੱਸ ਕੀ ਕਰ੍ਹਾਂ

ਮਾਂ .....ਲੋਕੀਂ ਕਰਦੇ ਸ਼ਿਕਾਇਤਾਂ ਮੁੰਡਾ  ਬਿਗੜ ਗਿਆ ਦੱਸ ਕੀ ਕਰਾਂ ਬੇਟਾ.......ਮਾਏ ਤੇਰਾ ਮੁੰਡਾ ਵਾਹਲਾ ਬੀਬਾ ਪੁਤ ਏ  ਗੱਲ ਛੱਡ ਦੇ ਪਰਾਂ ਮਾਂ ........ਕਦੇ ਤੈਨੂੰ ਜਾਣ ਲਈ ਬੁਲੱਟ ਚਾਹੀਦਾ  ਕਦੇ ਮੰਗੇ ਕਾਰ ਵੇ              ਸਾਰਾ ਦਿਨ ਘਰ ਵੇ ਤੂੰ ਨਹੀਂਓ ਵੜ੍ਹਦਾ  ਘੁੰਮੇ ਕਾਕਾ ਬਾਹਰ ਵੇ              ਔਖੀ ਹੋ ਕੇ ਪੁੱਛਾਂ ਅੱਗੋਂ ਤਿੰਗੜ ਗਿਆ ਦੱਸ ਕੀ  ਕਰਾਂ               ਲੋਕੀਂ ਕਰਦੇ ਸ਼ਿਕਾਇਤਾਂ ........ ਬੇਟਾ...... ਸਕੂਲ ਪਿੱਛੋਂ  ਘਰ ਮੈਂ  ਤਾਂ  ਨਹੀਓ ਆਵਦਾ ਤੇਲ ਨੂੰ                        ਬਚਾਉਣ ਲਈ             ਕਾਰ ਵਿੱਚ ਬੈਠ ਕੇ ਤਿਆਰੀ ਕਰਦਾ ਟਿਊਸ਼ਨ ਤੇ ਜਾਣ ਲਈ              90%  ਥੋਡਾ ਮੁੰਡਾ ਲੈਂਦਾ ਏ  ਇਹਤੋਂ ਵੱਧ  ਕੀ ਕਰਾਂ               ਮਾਏ ਤੇਰਾ ਪੁੱਤ ..... ਮਾਂ ......ਦੋ ਚਾਰ ਲੰਡੂ ਤੇਰੇ ਨਾਲ ਫਿਰਦੇ ਡਰ ਲੱਗਦਾ ਬੜ੍ਹਾ          ...

ਪਾਪ ਲੱਗੂ

                    ਪਾਪ ਲੱਗੂ ਲੱਗੂ ਤੈਨੂੰ ਪਾਪ ਪਿਆਰ ਵਿੱਚ ਕੀਤੇ ਧੋਖੇ ਦਾ ਸਾਡਾ ਕੀ ਏ ਚੁੱਪ ਕਰਕੇ ਆਪਣੇ ਘਰ ਬਹਿਜਾਂਗੇ ਨੀਲੀ ਛੱਤਰੀ ਵਾਲਾ ਸਭ ਹਿਸਾਬ ਵੇਖਦਾ ਏ ਜਮ੍ਹਾਂ ਘਟਾਓ ਜੋ ਸਾਡੇ ਸਾਰੇ ਇੱਥੇ ਰਹਿ ਜਾਣਗੇ ਭੁੱਲ ਗਏ ਤੈਨੂੰ ਦਿਨ ਤੇਰੇ ਲਈ ਭੱਜੇ ਆਉਂਦੇ ਸੀ ਮੂੰਹੋਂ ਕੱਢਣ ਤੋਂ ਪਹਿਲਾਂ ਤੇਰੇ ਬੋਲ ਪਗਾਉਂਦੇ ਸੀ ਹੁਣ ਤੈਨੂੰ ਚੰਗੇ ਲੱਗਦੇ ਜਿਹੜੇ ਵਿੱਚ ਜਹਾਜ਼ ਬੈਠਾ ਬੱਲੀਏ ਤੈਨੂੰ ਟੱਬਰ ਸਣੇ ਬਲੈਤ ਲੈ ਜਾਵਣਗੇ ਲੱਗੂ ਤੈਨੂੰ ਪਾਪ .......... 3B2 ਵਿੱਚ ਕਿਹੜੀ ਥਾਂ ਜਿੱਥੋਂ ਸ਼ਾਪਿੰਗ ਨਹੀਂ ਕੀਤੀ ਤੇਰੇ ਖਰਚੇ ਝੱਲਣ ਲਈ ਮੈਂ ਮਾਂ ਸੀ ਤੰਗ ਕੀਤੀ ਹੁਣ ਨੱਕ ਚੜ੍ਹਾ ਕੇ ਕਹਿੰਦੀ ਏ ਮੈਂ ਤੇਰੇ ਕਾਬਿਲ ਨਹੀਂ ਮੈਨੂੰ ਕਾਬਲੀਅਤ ਦਾ ਪਤਾ ਜਿਹੜੇ ਹੁਣ ਕੀਮਤ ਲਾਵਣਗੇ ਲੱਗੂ ਤੈਨੂੰ ਪਾਪ .......... ਭੰਗੂ ਕਮਲੇ ਛੱਡ ਤੂੰ ਐਨੀ ਟੈਨਸ਼ਨ ਕਿਉਂ ਲੈਨਾ ਜੋ ਕਰਮਾਂ ਦੇ ਵਿੱਚ ਤੇਰੇ  ਉਹ ਤਾਂ ਹੋ ਕੇ ਰਹਿਣਾ ਏ ਆਇਲਟ ਕਰਕੇ ਤੈਥੋਂ ਯਾਰ ਜੀ ਪਹਿਲਾਂ ਚੱਲੇ ਨੇ ਕੋਈ ਲੋੜ ਹੋਈ ਤਾਂ ਦੱਸੀਂ ਨੰਬਰ ਤਾਂ ਪਹਿਲੇ ਈ ਚੱਲਣਗੇ ਲੱਗੂ ਤੈਨੂੰ ਪਾਪ ...... ਹਰਵਿੰਦਰ ਭੰਗੂ