ਗਲਤ ਰਾਹਾਂ ਦੇ ਪਾਂਧੀ ਗੱਭਰੂ
ਗਲਤ ਰਾਹਾਂ ਦੇ ਪਾਂਧੀ ਗੱਭਰੂ ਜੋ ਗੱਭਰੂ ਦੇਸ਼ ਪੰਜਾਬ ਵਾਲੇ ਸਾਰੀ ਦੁਨੀਆ ਤੇ ਛਾਉਂਦੇ ਸੀ ਅੱਜ ਛੁੱਪ ਛੱਪ ਝਾੜੀਆਂ ਵਿੱਚ ਵੜ ਕੇ ਮੈਂ ਟੀਕੇ ਵੇਖੇ ਲਾਉਂਦੇ ਜੀ ਇੱਕ ਇੱਕ ਦਿਨ ਕਰ ਮਾਵਾਂ ਪਾਲਦੀਆਂ ਕਿ ਪੁੱਤਰ ਤਾਈਂ ਵਿਆਹਵਾਂਗੇ ਨੂੰਹ ਆਓ ਘਰ ਨੂੰ ਭਾਗ ਲੱਗਣ ਪੋਤੇ ਪੋਤੀਆਂ ਨੂੰ ਖਿਡਾਵਾਂਗੇ ਜਦੋਂ ਪੁੱਤਰ ਬੰਦਾ ਨਹੀਂ ਬਣਦਾ ਕਿਉਂ ਪੱਟਣੀ ਧੀ ਬੇਗਾਨੀ ਮੈਂ ਕਦੇ ਇਹ ਦੀਆਂ ਖ਼ੁਸ਼ੀਆਂ ਵੇਖਣ ਲਈ ਵੇਚੀ ਸੀ ਗੱਲ ਦੀ ਗਾਨੀ ਮੈਂ ਸ਼ਹਿਰ ਵੱਡੇ ਸਕੂਲ ਪੜ੍ਹਾਇਆ ਸੀ ਕਿ ਪੈਰਾਂ ਤੇ ਖਲੋ ਜਾਏਗਾ ਕੀ ਪਤਾ ਸੀ ਲੱਖਾਂ ਖਰਚ ਕੇ ਵੀ ਸਾਨੂੰ ਜਮਾਂ ਹੀ ਇਹ ਡਬੋ ਜਾਏਗਾ ਘਰ ਬਹਿ ਕੇ ਜੇ ਸ਼ਰਾਬ ਪੀ ਲਏ ਅਸੀਂ ਇੰਨਾ ਤਾਂ ਕਰ ਸਕਦੇ ਹਾਂ ਪਰ ਮਹਿੰਗੇ ਚਿੱਟੇ ਕਾਲਿਆਂ ਨੂੰ ਅਸੀਂ ਦੱਸ ਕਿੱਦਾਂ ਜਰ ਸਕਦੇ ਹਾਂ ਨਸ਼ਿਆਂ ਚ ਜਵਾਨੀ ਰੋਲ ਦਿੱਤੀ ਸਾਡੇ ਸਮੇਂ ਦੀਆਂ ਸਰਕਾਰਾਂ ਨੇ ਕੁਝ ਫੈਸ਼ਨ ਮਾਲਾਂ ਗੱਡੀਆਂ ਨੇ ਕੁਝ ਯਾਰਾਂ ਤੇ ਮੁਟਿਆਰਾਂ ਨੇ ਭੰਗੂ ਸੋਚਾਂ ਦੇ ਵਿੱਚ ਡੁੱਬਿਆ ਹੈ ਕੀ ਬਣੂ ਮੇਰੇ ਪੰਜਾਬ ਦਾ ਜੋ ਭਾਰਤ ਦੀ ਫੁੱਲਵਾੜੀ ਵਿੱਚ ਖਿੜਿਆ ਸੀ ਫੁੱਲ ਗੁਲਾਬ ਦਾ ਸੀ ਮਹਿਕਦਾ ਫੁੱਲ ਗੁਲਾਬ ਦਾ ਹਰਵਿੰਦਰ ਭੰਗੂ