ਇਨਸਾਨੀਅਤ
ਇਨਸਾਨੀਅਤ ਸਭ ਤੋਂ ਮਹਿੰਗੀ ਹੁੰਦੀ ਏ ਇਨਸਾਨੀਅਤ ਧਰਮੀ ਤਾਂ ਉਂਝ ਲੋਕ ਬਥੇਰੇ ਫਿਰਦੇ ਨੇ । ਜਿਨ੍ਹਾਂ ਦੇ ਕੰਮ ਬੋਲਣ ਚਿਹਰੇ ਮਾਸੂਮ ਨੇ ਲੋਕ ਸੇਵਾ ਦੇ ਜਿਨ੍ਹਾਂ ਨੂੰ ਚੜ੍ਹੇ ਜਨੂੰਨ ਨੇ ਲੋੜ ਪੈਣ ਤੇ ਲੋੜਵੰਦ ਨਾਲ ਖੜ੍ਹ ਜਾਣ ਜੋ ਲੁੱਟਣ ਵਾਲੇ ਤਾਂ ਵਾਧੂ ਉੱਤੇ ਗਿਰਦੇ ਨੇ ਸਭ ਤੋਂ ਮਹਿੰਗੀ .......... ਜਿਹੜੇ ਲੋਕ ਸੇਵਾ ਦਾ ਰੌਲਾ ਪਾਉਂਦੇ ਨਾ ਫੇਸਬੁੱਕ ਤੇ ਫੋਟੋਆਂ ਪਾ ਦਿਖਾਉਂਦੇ ਨਾ ਕੁਝ ਖਾਸ ਵਜ੍ਹਾਂ ਨਾਲ ਨਸ਼ਰ ਭਾਵੇਂ ਕੁਝ ਹੋ ਜਾਵੇ ਪਰ ਅੰਦਰ ਖਾਤੇ ਸੇਵਾ ਚ ਲੱਗੇ ਚਿਰਦੇ ਨੇ ਸਭ ਤੋਂ ਮਹਿੰਗੀ .............. ਭੰਗੂ ਆਪਣੇ ਕੰਮ ਨਾਲ ਜਿਹੜੇ ਕੰਮ ਰੱਖਣ ਦੁੱਖ ਕਿਸੇ ਦਾ ਦੇਖ ਕੇ ਮੌਕਾ ਨਾ ਤੱਕਣ ਖ਼ੁਸ਼ੀ ਦੂਜਿਆਂ ਦੀ ਵਿੱਚ ਖ਼ੁਸ਼ੀ ਮਨਾਵਣ ਜੋ ਤੇ ਦੁੱਖ ਕਿਸੇ ਦਾ ਵੇਖ ਕੇ ਅੱਥਰੂ ਕਿਰਦੇ ਨੇ ਸਭ ਤੋਂ ਮਹਿੰਗੀ .......... ਹਰਵਿੰਦਰ ਭੰਗੂ