ਖਾਲਸਾ ਪੰਥ
ਖਾਲਸਾ ਪੰਥ
ਸਵਾ ਲਾਖ ਸੇ ਏਕ ਲੜਾਉਂ
ਗੁਰੂ ਜੀ ਗੱਲ ਸਮਝਾ ਗਏ ਸੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਏ ਸੀ
ਆਈ ਵਿਸਾਖੀ ਗੁਰੂ ਗੋਬਿੰਦ ਨੇ
ਆਨੰਦਪੁਰ ਤੰਬੂ ਲਾਤਾ ਸੀ
ਤਲਵਾਰ ਸਾਡੀ ਇੱਕ ਸਿਰ ਪਈ ਮੰਗੇ
ਸੰਗਤ ਨੂੰ ਹੁਕਮ ਸੁਣਾਤਾ ਸੀ
ਪੰਜ ਸਿਰ ਮੰਗੇ ਵਾਰੋ ਵਾਰੀ
ਚਿੜੀਆਂ ਤੋਂ ਬਾਜ਼ ਤੁੜਾ ਗਏ ਸੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਏ ਸੀ
ਪੰਜ ਪਿਆਰਿਆਂ ਤੋਂ ਗੁਰੂ ਨੇ
ਖੁਦ ਦਾਤ ਅੰਮ੍ਰਿਤ ਦੀ ਲਿੱਤੀ ਸੀ
ਮੁੱਲ ਅੰਮ੍ਰਿਤ ਦਾ ਮੋੜਨ ਦੇ ਲਈ
ਸ਼ਹਾਦਤ ਵੰਸ਼ ਦੀ ਦਿੱਤੀ ਸੀ
ਜ਼ੁਲਮ ਨੀ ਕਰਨਾ... ਜ਼ੁਲਮ ਨੀ ਸਹਿਣਾ
ਖ਼ਾਲਸੇ ਨੂੰ ਹੁਕਮ ਸੁਣਾ ਗਏ ਸੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਏ ਸੀ
ਅੱਜ ਵੀ ਜਦੋਂ ਕਿਤੇ ਦੁਨੀਆਂ ਉੱਤੇ
ਅੱਤ ਜ਼ੁਲਮ ਦੀ ਹੁੰਦੀ ਏ
ਟੇਕ ਦੁਖਿਆਰੀ ਦੁਨੀਆ ਦੀ
ਬੱਸ ਖ਼ਾਲਸੇ ਉੱਤੇ ਹੁੰਦੀ ਏ
ਭੰਗੂ... ਖਾਲਸਾ ਏਡ ਬਣਾ ਕੇ
ਰਵੀ ਸਿੰਘ ਸਿਰਾ ਹੀ ਲਾ ਗਏ ਜੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਈ ਸੀ ।
ਹਰਵਿੰਦਰ ਭੰਗੂ
ਸਵਾ ਲਾਖ ਸੇ ਏਕ ਲੜਾਉਂ
ਗੁਰੂ ਜੀ ਗੱਲ ਸਮਝਾ ਗਏ ਸੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਏ ਸੀ
ਆਈ ਵਿਸਾਖੀ ਗੁਰੂ ਗੋਬਿੰਦ ਨੇ
ਆਨੰਦਪੁਰ ਤੰਬੂ ਲਾਤਾ ਸੀ
ਤਲਵਾਰ ਸਾਡੀ ਇੱਕ ਸਿਰ ਪਈ ਮੰਗੇ
ਸੰਗਤ ਨੂੰ ਹੁਕਮ ਸੁਣਾਤਾ ਸੀ
ਪੰਜ ਸਿਰ ਮੰਗੇ ਵਾਰੋ ਵਾਰੀ
ਚਿੜੀਆਂ ਤੋਂ ਬਾਜ਼ ਤੁੜਾ ਗਏ ਸੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਏ ਸੀ
ਪੰਜ ਪਿਆਰਿਆਂ ਤੋਂ ਗੁਰੂ ਨੇ
ਖੁਦ ਦਾਤ ਅੰਮ੍ਰਿਤ ਦੀ ਲਿੱਤੀ ਸੀ
ਮੁੱਲ ਅੰਮ੍ਰਿਤ ਦਾ ਮੋੜਨ ਦੇ ਲਈ
ਸ਼ਹਾਦਤ ਵੰਸ਼ ਦੀ ਦਿੱਤੀ ਸੀ
ਜ਼ੁਲਮ ਨੀ ਕਰਨਾ... ਜ਼ੁਲਮ ਨੀ ਸਹਿਣਾ
ਖ਼ਾਲਸੇ ਨੂੰ ਹੁਕਮ ਸੁਣਾ ਗਏ ਸੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਏ ਸੀ
ਅੱਜ ਵੀ ਜਦੋਂ ਕਿਤੇ ਦੁਨੀਆਂ ਉੱਤੇ
ਅੱਤ ਜ਼ੁਲਮ ਦੀ ਹੁੰਦੀ ਏ
ਟੇਕ ਦੁਖਿਆਰੀ ਦੁਨੀਆ ਦੀ
ਬੱਸ ਖ਼ਾਲਸੇ ਉੱਤੇ ਹੁੰਦੀ ਏ
ਭੰਗੂ... ਖਾਲਸਾ ਏਡ ਬਣਾ ਕੇ
ਰਵੀ ਸਿੰਘ ਸਿਰਾ ਹੀ ਲਾ ਗਏ ਜੀ
ਬਖਸ਼ ਕੇ ਬਾਟਾ ਅੰਮ੍ਰਿਤ ਦਾ
ਗਿੱਦੜਾਂ ਤੋਂ ਸ਼ੇਰ ਬਣਾ ਗਈ ਸੀ ।
ਹਰਵਿੰਦਰ ਭੰਗੂ
🙏
ReplyDeleteWow....very nice
ReplyDelete