ਲੀਡਰ
ਲੀਡਰ
ਹਰ ਕੋਈ ਲੀਡਰ ਬਣਨਾ ਚਾਹੁੰਦਾ
ਫੋਕੀ ਟੌਹਰ ਬਣਾਉਣ ਲਈ
ਪਰ ਇਹ ਤਾਂ ਉਹ ਫਰਜ਼ ਹੈ ਮਿੱਤਰੋ
ਜੋ ਹੁੰਦਾ ਬੱਸ ਨਿਭਾਉਣ ਲਈ
ਕੁਝ ਬੰਦੇ ਮਤਲਬ ਖੋਰਾਂ ਨੇ
ਲੀਡਰੀ ਵੀ ਟੌਹਰ ਬਣਾ ਲਈ ਏ
ਸਾਡੇ ਹੱਸਦੇ ਵੱਸਦੇ ਭਾਰਤ ਦੀ
ਤਾਹੀਓ ਤਾਣੀ ਉਲਝਾ ਲਈ ੲੇ
ਕੌਮ ਦੇ ਲੀਡਰ ਉਹ ਨਹੀਂ ਹੁੰਦੇ
ਜੋ ਵੈਰੀ ਨਾਲ ਜਸ਼ਨ ਮਨਾਉਂਦੇ ਨੇ
ਭੰਗੂਆਂ ਇਹ ਤਾਂ ਉਹ ਹੁੰਦੇ
ਜੋ ਹੱਸ ਹੱਸ ਕੇ ਸੁੁਲੀਆਂ ਤੇ ਵੀ ਚੜ੍ਹ ਜਾਂਦੇ ਨੇ
ਕੁਝ ਲੋਕੀਂ ਆਪਣੀਆਂ ਗਰਜ਼ਾਂ ਲਈ
ਭੱਜ ਭੱਜ ਕੇ ਅੱਗੇ ਆਉਂਦੇ ਨੇ
ਦੇਣੀ ਪੈ ਜਾਏ ਕੁਰਬਾਨੀ ਜੇ
ਵਿੱਚ ਛੱਡ ਮੈਦਾਨ ਭੱਜ ਜਾਂਦੇ ਨੇ
ਲੀਡਰੀ ਹੁੰਦੀ ਨਹੀਂ ਘਰ ਜੋੜਨ ਲਈ
ਇਹ ਤਾਂ ਉੱਜੜਨ ਵਾਲਾ ਰਾਹ ਕਹਿੰਦੇ
ਚਾਰ ਛਿੱਲੜ ਜਿਹੜੇ ਜੋੜੇ ਸੀ
ਉਹ ਵੀ ਪੱਲੇ ਵਿੱਚ ਨਹੀਂ ਰਹਿੰਦੇ
ਘਰ ਜੋੜਨ ਵਾਲੇ ਲੀਡਰ ਜੋ
ਅੱਜ ਕੌਮ ਦੇ ਅੱਗੇ ਆਏ ਨੇ
ਤਾਂਹੀਓਂ ਤਾਂ ਸਾਡੇ ਬੱਚਿਆਂ ਨੇ
ਵਿਦੇਸ਼ਾਂ ਦੇ ਰਾਹ ਅਪਣਾਏ ਨੇ
ਬੱਸ ਇੱਕੋ ਗੱਲ ਭੰਗੂ ਨੇ ਕਹਿਣੀ
ਭਾਵੇਂ ਲਿਖਣ ਦਾ ਕੋਈ ਚੱਜ ਨਹੀਂ
ਬੱਸ ਬੰਦੇ ਹੀ ਤੁਸੀਂ ਬਣ ਜੋ ਨੇਤਾ ਜੀ
ਰੱਬ ਨਹੀਂ... ਰੱਬ ਨਹੀ ....ਰੱਬ ਨਹੀ
ਹਰਵਿੰਦਰ ਭੰਗੂ
ਹਰ ਕੋਈ ਲੀਡਰ ਬਣਨਾ ਚਾਹੁੰਦਾ
ਫੋਕੀ ਟੌਹਰ ਬਣਾਉਣ ਲਈ
ਪਰ ਇਹ ਤਾਂ ਉਹ ਫਰਜ਼ ਹੈ ਮਿੱਤਰੋ
ਜੋ ਹੁੰਦਾ ਬੱਸ ਨਿਭਾਉਣ ਲਈ
ਕੁਝ ਬੰਦੇ ਮਤਲਬ ਖੋਰਾਂ ਨੇ
ਲੀਡਰੀ ਵੀ ਟੌਹਰ ਬਣਾ ਲਈ ਏ
ਸਾਡੇ ਹੱਸਦੇ ਵੱਸਦੇ ਭਾਰਤ ਦੀ
ਤਾਹੀਓ ਤਾਣੀ ਉਲਝਾ ਲਈ ੲੇ
ਕੌਮ ਦੇ ਲੀਡਰ ਉਹ ਨਹੀਂ ਹੁੰਦੇ
ਜੋ ਵੈਰੀ ਨਾਲ ਜਸ਼ਨ ਮਨਾਉਂਦੇ ਨੇ
ਭੰਗੂਆਂ ਇਹ ਤਾਂ ਉਹ ਹੁੰਦੇ
ਜੋ ਹੱਸ ਹੱਸ ਕੇ ਸੁੁਲੀਆਂ ਤੇ ਵੀ ਚੜ੍ਹ ਜਾਂਦੇ ਨੇ
ਕੁਝ ਲੋਕੀਂ ਆਪਣੀਆਂ ਗਰਜ਼ਾਂ ਲਈ
ਭੱਜ ਭੱਜ ਕੇ ਅੱਗੇ ਆਉਂਦੇ ਨੇ
ਦੇਣੀ ਪੈ ਜਾਏ ਕੁਰਬਾਨੀ ਜੇ
ਵਿੱਚ ਛੱਡ ਮੈਦਾਨ ਭੱਜ ਜਾਂਦੇ ਨੇ
ਲੀਡਰੀ ਹੁੰਦੀ ਨਹੀਂ ਘਰ ਜੋੜਨ ਲਈ
ਇਹ ਤਾਂ ਉੱਜੜਨ ਵਾਲਾ ਰਾਹ ਕਹਿੰਦੇ
ਚਾਰ ਛਿੱਲੜ ਜਿਹੜੇ ਜੋੜੇ ਸੀ
ਉਹ ਵੀ ਪੱਲੇ ਵਿੱਚ ਨਹੀਂ ਰਹਿੰਦੇ
ਘਰ ਜੋੜਨ ਵਾਲੇ ਲੀਡਰ ਜੋ
ਅੱਜ ਕੌਮ ਦੇ ਅੱਗੇ ਆਏ ਨੇ
ਤਾਂਹੀਓਂ ਤਾਂ ਸਾਡੇ ਬੱਚਿਆਂ ਨੇ
ਵਿਦੇਸ਼ਾਂ ਦੇ ਰਾਹ ਅਪਣਾਏ ਨੇ
ਬੱਸ ਇੱਕੋ ਗੱਲ ਭੰਗੂ ਨੇ ਕਹਿਣੀ
ਭਾਵੇਂ ਲਿਖਣ ਦਾ ਕੋਈ ਚੱਜ ਨਹੀਂ
ਬੱਸ ਬੰਦੇ ਹੀ ਤੁਸੀਂ ਬਣ ਜੋ ਨੇਤਾ ਜੀ
ਰੱਬ ਨਹੀਂ... ਰੱਬ ਨਹੀ ....ਰੱਬ ਨਹੀ
ਹਰਵਿੰਦਰ ਭੰਗੂ
Comments
Post a Comment