ਨਜ਼ਰੀਆ
ਨਜ਼ਰੀਆ
ਰੱਖੜੀਆਂ ਕਰਕੇ ਜੀਤੀ ਆਪਣੇ ਪੇਕੇ ਆਈ ਹੋਈ ਹੈ। ਤੜਕੇ ਦੇ ਤਿੰਨ ਵੱਜੇ ਨੇ ਰਸੋਈ ਵਿੱਚ ਭਾਂਡਿਆਂ ਦਾ ਖੜਾਕ ਸੁਣ ਜੀਤੀ ਦੀ ਅੱਖ ਖੁੱਲ੍ਹ ਜਾਂਦੀ ਹੈ ਤੇ ਉਹ ਉੱਠ ਕੇ ਰਸੋਈ ਵਿੱਚ ਚਲੀ ਜਾਂਦੀ ਹੈ ।
ਜੀਤੀ:-"ਬੀਬੀ ਤੂੰ.... ਤੂੰ ਐਨੀ ਸਵੇਰੇ ਇੱਥੇ ਕੀ ਕਰ ਰਹੀ ਹੈ ?"
ਛਿੰਦੋ----" ਕੁੱਝ ਨੀ ਧੀਏ... ਰਾਤ ਬਹੂ ਨੇ ਸਬਜ਼ੀ ਵਿੱਚ ਮਿਰਚਾਂ ਬਹੁਤ ਫੂਕ ਤੀਆਂ ...ਮੈਥੋਂ ਤਾਂ ਰੋਟੀ ਵੀ ਚੱਜ ਨਾਲ ਖਾਦੀ ਨੀ ਗਈ ...ਮੇਰੇ ਕਾਲਜੇ ਚ ਡੋਬ ਜਹੇ ਪੈ ਰਹੇ ਸੀ ... ਮੈਂ ਸੋਚਿਆ ਘੁੱਟ ਚਾਹ ਦੀ ਕਰਕੇ ਪੀ ਲਵਾਂ "
ਜੀਤੀ -----"ਲਿਆ ਬੀਬੀ ਮੈਂ ਬਣਾ ਕੇ ਦੇ ਦਿੰਦੀ ਆਂ ਚਾਹ"
ਛਿੰਦੋ -"ਨਾਂ ਧੀਏ ਹਾਲੇ ਬਹੁਤ ਸਾਜਰਾ ਹੈ ਤੂੰ ਜਾ ਕੇ ਸੌਂ ਜਾ ....ਸਾਰੇ ਦਿਨ ਦੀ ਥੱਕੀ ਹੁੰਦੀ ਐ"।
ਜੀਤੀ ..."ਹੁਣ ਨੀ ਸੋਣਾ ਬੀਬੀ ਮੈਂ ...ਫੇਰ ਮੇਰੇ ਜੋਗੀ ਵੀ ਕਰ ਲੈ ਘੁੱਟ ਕੁ "
ਛਿੰਦੋ "ਚੰਗਾ ਧੀਏ "
ਦੋਵੇਂ ਚਾਹ ਦੇ ਗਿਲਾਸ ਫੜ ਛਿੰਦੋ ਦੇ ਕਮਰੇ ਵਿੱਚ ਚੱਲੀਆਂ ਜਾਂਦੀਆਂ ਹਨ ।
ਜੀਤੀ ----"ਬੀਬੀ ਰਾਤ ਭਾਬੀ ਦੀ ਸਬਜ਼ੀ ਦੇਖ ਕੇ ਤਾਂ ਮੈਨੂੰ ਮਾਮੀ ਯਾਦ ਆ ਗਈ ।"
ਛਿੰਦੋ ----"ਨੀ ਹੋਰ ਉਹਦਾ ਵੀ ਇਹੀ ਕੰਮ ਸੀ ਜਦ ਵੀ ਚਲੇ ਜਾਣਾ ਮਣ ਮਿਰਚਾਂ ਫੂੂਕ ਦੇਣੀਆਂ ਸਬਜ਼ੀ ਵਿੱਚ "
ਜੀਤੀ ----ਜਦੋਂ ਮਾਮਾ ਰੋਟੀ ਖਾਣ ਲੱਗਦਾ ਸੀ ਸਬਜ਼ੀ ਦੇ ਹਾਲ ਦੇਖ ਕੇ ਮਾਮਾ ਕਿੰਨਾ ਲੜਦਾ ਸੀ ਮਾਮੀ ਨਾਲ ।
ਛਿੰਦੋ -----"ਨੀ ਹੋਰ "
ਜੀਤੀ -----ਫੇਰ ਮਾਮੇ ਨੇ ਆਪ ਚੂਰੀ ਕੁੱਟ ਕੇ ਦੇਣੀ ਲਾਡੀ ਨੂੰ ਮਾਮਾ ਕਿੰਨਾ ਕਰਦਾ ਸੀ ਲਾਡੀ ਦਾ ।
ਛਿੰਦੋ ---ਨੀ ਲਾਡੀ ਕਿਹੜਾ ਘੱਟ ਕਰਦਾ ਸੀ ਉਹਦਾ... ਛੁੱਟੀਆਂ ਹੋਣ ਸੀ ਦਿੰਦਾ ਜਦ ਜ਼ਿੱਦ ਫੜ ਲੈਂਦਾ ਮਾਮੇ ਕੋਲ ਜਾਣਾ ਮਾਮੇ ਕੋਲ ਜਾਣਾ ... ਨੀ ਸਾਹੀਂ ਜਿਉਂਦੇ ਸੀ ਇੱਕ ਦੂਜੇ ਦੇ ਮਾਮਾ ਭਾਣਜਾ ।
ਜੀਤੀ ----ਬੀਬੀ ਤੈਨੂੰ ਕਦੇ ਯਾਦ ਨਹੀਂ ਆਉਂਦੀ ਮਾਮਾ ਜੀ ਹੋਰਾਂ ਦੀ ।
ਛਿੰਦੋ ----ਨੀ ਬਥੇਰੀ ਆਉਂਦੀ ਹੈ ...ਭੈਣ ਭਾਈਆਂ ਦਾ ਤਾਂ ਬਥੇਰਾ ਪਿਆਰ ਹੁੰਦਾ ....ਕਿਤੇ ਖ਼ੂਨ ਦੇ ਰਿਸ਼ਤੇ ਵੀ ਛੁੱਟਦੇ ਹੁੰਦੇ ਆ ... ਨੀ ਅਸੀਂ ਤਾਂ ਆਹ ਓਪਰੇ ਜੀਆਂ ਨੇ ਮਾਰ ਲੇ ਭੈਣ ਭਾਈ ...ਏਧਰ ਤੇਰਾ ਬਾਪ ਨਹੀਂ ਸੀ ਘੱਟ ਤੇ ਉਧਰ ਤੇਰੀ ਮਾਮੀ
ਜੀਤੀ ----ਹਾਂ ਬੀਬੀ ਇਹ ਤਾਂ ਹੈ ।
ਛਿੰਦੋ -----ਨੀ ਉਸ ਦਿਨ ਤਾਂ ਲਾਡੀ ਨੇ ਬਥੇਰਾ ਰੋ ਰੋ ਕੇ ਕਿਹਾ ਕਿ ਮਾਮੇ ਮੇਰੀ ਕੋਈ ਗਲਤੀ ਨੀ ਪਰ ਵਿੰਦਰ ਨੇ ਤਾਂ ਇੱਕ ਨਾ ਸੁਣੀ ...ਖੂਨ ਜਿਵੇਂ ਪਹਿਲਾਂ ਹੀ ਪਾਣੀ ਹੋਣ ਨੂੰ ਤਿਆਰ ਸੀ।
ਜੀਤੀ ----ਮਾਮੀ ਨੇ ਮਾਮੇ ਨੂੰ ਬਥੇਰਾ ਚੱਕ ਕੇ ਭੇਜਿਆ ਹੋਣਾ .....ਉਹ ਤਾਂ ਪਹਿਲਾਂ ਹੀ ਲਾਡੀ ਨੂੰ ਪਸੰਦ ਨੀ ਸੀ ਕਰਦੀ ...ਉਹ ਤਾਂ ਚਾਹੁੰਦੀ ਸੀ ਕਿ ਮਾਮਾ ਬੱਸ ਉਹਦੇ ਭਤੀਜੇ ਦਾ ਹੀ ਕਰੇ ।
ਛਿੰਦੋ---- ਨੀ ਚੱਲ ਛੱਡ ਜੀਤੀ ...ਆਪਾਂ ਵੀ ਸਵੇਰੇ ਸਵੇਰੇ ਕੀ ਲੈ ਕੇ ਬਹਿ ਗਈਆਂ ।ਤੂੰ ਇਹ ਦੱਸ ਕਿ ਪਰੋਣਾ ਬੋਲਦਾ ਤਾਂ ਨੀ ਕੁਝ ਜਦੋਂ ਬਹੁ ਸਬਜ਼ੀ ਦੀ ਦੱਦ ਵੱਢ ਦਿੰਦੀ ਐ ।
ਜੀਤੀ .....ਨਹੀਂ ਬੀਬੀ ਉਹਨੂੰ ਪੈਗ ਲਾ ਕੇ ਬੜਾ ਪਤਾ ਲੱਗਦਾ ... ਸਾਰੀ ਤਾਂ ਖਾ ਗਿਆ ।
ਛਿੰਦੋ ਹੱਸਦੀ ਹੋਈ--- ਉਹ ਤਾ ਹੈ "।
ਜੀਤੀ ----ਉਦਾਂ ਬੀਬੀ ਟੈਮ ਤਾਂ ਬਹੁਤ ਮਾੜਾ ਆਇਆ ਸੀ ਆਪਣੇ ਤੇ ।
ਛਿੰਦੋ ----ਨੀ ਹੋਰ ਉਹ ਤਾਂ ਭਲਾ ਹੋਵੇ ਉਸ ਥਾਣੇਦਾਰ ਵੀਰ ਦਾ ਜਿਨੂੰ ਲਾਡੀ ਦੀ ਸੱਚਾਈ ਸਮਝ ਆ ਗਈ ਤੇ ਉਹਨੇ ਆਪਾਂ ਨੂੰ ਬਚਾ ਲਿਆ ।
ਜੀਤੀ ---"ਹਾਂ ਬੀਬੀ ਕਦੇ ਕਦੇ ਬੇਗਾਨੇ ਕਿੰਨਾ ਕੰਮ ਆ ਜਾਂਦੇ ਨੇ।"
ਛਿੰਦੋ ----ਇੱਕ ਲੇਖੇ ਤਾਂ ਚੰਗਾ ਹੋਇਆ ਨਹੀਂ ਲਾਡੀ ਘਰ ਕਿੱਥੇ ਟਿਕਦਾ ਸੀ ....ਮਾੜੀ ਜਿਹੀ ਛੁੱਟੀ ਹੋਣੀ ਚੱਲ ਨਾਨਕੇ ....ਰਾਤ ਤੱਕ ਮਾਮੇ ਨਾਲ ਖੇਤਾਂ ਵਿੱਚ ਲੱਗਾ ਰਹਿਣਾ ....ਹੁਣ ਜਿੱਦਣ ਦਾ ਤੇਰਾ ਬਾਪ ਪੂਰਾ ਹੋਇਆ ਘਰ ਨੂੰ ਕਿੱਤੇ ਤੋਂ ਕਿਤੇ ਲੈ ਗਿਆ ਮੁੰਡਾ ....ਚਾਰ ਬੰਦਿਆਂ ਵਿੱਚ ਖੜ੍ਹਨ ਜੋਗੇ ਹੋ ਗਏ ....ਤੇਰੇ ਬਾਪ ਨੇ ਤਾਂ ਮੈਨੂੰ ਵੀ ਬੁੱਚੀ ਬਣਾਤਾ ਸੀ ....ਬੇਗਾਨੇ ਬਾਰ ਵਿੱਚ ਜਿੰਨਾ ਮਰਜ਼ੀ ਧੰਦ ਪਿੱਟੀ ਚੱਲੋ ਧੀਏ ਕੋਈ ਕਦਰ ਨਹੀਂ ਕਰਦਾ ....ਘਰ ਦੇ ਭਾਗ ਤਾਂ ਆਪਣੇ ਦੇ ਚੰਗੇ ਹੁੰਦੇ ਨੇ।
ਜੀਤੀ ---- ਬੀਬੀ ਤੁਸੀਂ ਦੋਨੋਂ ਭੈਣਾਂ ਇੱਕੋ ਪਿੰਡ ਵਿੱਚ ਐ..ਜਦ ਮਾਮੇ ਹੋਰੀ ਉਧਰ ਆ ਕੇ ਮੁੜਦੇ ਹੋਣੇ ਤੇਰੇ ਹੋਲ ਤਾਂ ਪੈਂਦੇ ਹੋਣੇ ।
ਛਿੰਦੋ ----ਨੀ ਕਦੇ ਖੂਨ ਦੇ ਰਿਸ਼ਤੇ ਵੀ ਛੁੱਟਦੇ ਹੁੰਦੇ ਨੇ... ਕਦੇ ਨੋਹਾਂ ਤੋਂ ਮਾਸ ਵੀ ਟੁੱਟਦਾ ...ਯਾਦ ਤਾਂ ਬਥੇਰੇ ਆਉਂਦੇ ਨੇ ....ਪਰ ਹੁਣ ਜਦ ਉਨ੍ਹਾਂ ਨੇ ਹੀ ਛੱਡਤਾ ਤਾਂ ਮੈਂ ਵੀ ਕੀ ਕਰਾਂ ।
ਜੀਤੀ ----ਰੋਂਦੇ ਹੋਏ "ਬੀਬੀ ਨਾਨੀ ਤਾਂ ਯਾਦ ਆਉਂਦੀ ਹੋਣੀ ...ਉਹ ਵੀ ਸਾਨੂੰ ਯਾਦ ਕਰਦੀ ਹੋਣੀ ਐ"।
ਛਿੰਦੋ ----ਨੀ ਆਹੋ ਤੇਰੀ ਮਾਸੀ ਦੱਸਦੀ ਤੀ
ਬਈ ਹੰਝੂ ਨੀ ਸੁੱਕਦੇ ਤੇਰੀਆਂ ਗੱਲਾਂ ਕਰਦੀ ਦੇ।
ਜੀਤੀ ---- ਹੋਰ ਬੀਬੀ ਮਾਸੀ ਵੱਲ ਸਾਰੇ ਠੀਕ ਨੇ ?
ਛਿੰਦੋ ----ਹਾਂ ਸਾਰੇ ਠੀਕ ਨੇ ...ਤੇਰੀ ਮਾਸੀ ਦੱਸਦੀ ਤੀ ਵੀ ਤੇਰੀ ਮਾਮੀ ਦਾ ਭਤੀਜਾ ਵੀ ਹੁਣ ਚਿੱਟੇ ਦੇ ਕੇਸ ਵਿੱਚ ਅੰਦਰ ਐ.... ਨੀ ਰੱਬ ਆਪੇ ਮੂਹਰੇ ਲਿਆ ਦਿੰਦਾ ਜਿਹੜਾ ਕਿਸੇ ਨਾਲ ਮਾੜੀ ਕਰਦੈ ।
ਜੀਤੀ ----ਹਾਂ ਬੀਬੀ ਉਹ ਤਾਂ ਹੈ ।
ਛਿੰਦੋ -----ਨੀ ਧੀਏ ਗੱਲ ਨੂੰ ਵਿਚਾਰਨ ਦਾ ਨਜ਼ਰੀਆ ਹੀ ਹੁੰਦਾ ....ਜਦੋਂ ਗਲਤੀ ਦੂਜੇ ਦੀ ਔਲਾਦ ਕਰੇ ਤਾਂ ਉਹ ਵੱਡੀ ਲੱਗਦੀ ਐ ਉਦੋਂ ਤਾਂ ਸਭ ਨੂੰ ਲੱਗਦਾ ਵੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਐ...ਪਰ ਉਹੀ ਗਲਤੀ ਜਦੋਂ ਆਪਣੀ ਔਲਾਦ ਕਰਦੀ ਐ ਤਾਂ ਉਹ ਬੇਕਸੂਰ ਲੱਗਦੀ ਐ....ਨੀਂ ਤੇਰੀ ਮਾਸੀ ਦੱਸਦੀ ਤੀ ਵੀ ਮੁੰਡੇ ਨੇ ਬਹੁਤ ਅੱਤ ਚੁੱਕੀ ਹੋਈ ਐ ਬਾਹਮਣਾਂ ਦੀ ਕੁੜੀ ਨਾਲ ਵਿਆਹ ਕਰਵਾਉਣ ਨੂੰ ਕਹਿੰਦੇ ....ਹੁਣ ਕਰ ਦੇਵੇ ਆਪਣੇ ਨੂੰ ਬੇਦਖਲ ਉਦੋਂ ਮੈਨੂੰ ਕਹਿੰਦਾ ਸੀ ਬੇਦਖਲ ਕਰਦੇ ਆਪਣੇ ਪੁੱਤ ਨੂੰ ...ਨੀ ਜੇ ਆਪਣੇ ਬੇਕਸੂਰ ਪੁੱਤ ਨੂੰ ਅਸੀਂ ਉਦੋਂ ਬੇਦਖ਼ਲ ਕਰ ਦਿੰਦੇ ਤਾਂ ਅੱਜ ਸਾਡਾ ਕੀ ਬਣਦਾ .....ਮੁੰਡੇ ਦੀ ਤਾਂ ਜ਼ਿੰਦਗੀ ਖ਼ਰਾਬ ਹੋ ਜਾਣੀ ਸੀ ....ਕਿਸੇ ਪਿੱਛੇ ਲੱਗ ਕੇ ਅਸੀਂ ਕੀ ਖੱਟ ਲੈਣਾ ਸੀ ...ਕੰਮ ਤਾਂ ਧੀਏ ਆਪਣਾ ਘਰ ਹੀ ਆਉਂਦਾ ....ਰੱਬ ਜੋ ਕਰਦਾ ਚੰਗਾ ਹੀ ਕਰਦਾ ....ਹੁਣ ਸਾਰੀ ਜ਼ਿੰਮੇਵਾਰੀ ਚੁੱਕੀ ਬੈਠਾ...ਕੰਮ ਤੋਂ ਵਾਪਸ ਆ ਕੇ ਸਭ ਤੋਂ ਪਹਿਲਾਂ ਮੈਨੂੰ ਪੁੱਛਦਾ ਬਈ ਬੀਬੀ ਕਿੱਥੇ ਐ... ਫੇਰ ਖੇਤਾਂ ਨੂੰ ਜਾਂਦਾ ...ਸਾਰਾ ਦਿਨ ਟੇਕ ਨੀ ਮਿਲਦੀ ਮੁੰਡੇ ਨੂੰ ।
ਜੀਤੀ----" ਹਾਂ ਬੀਬੀ ਪੰਦਰੀਂ ਦਿਨੀਂ ਮੇਰੇ ਕੋਲ ਵੀ ਗੇੜਾ ਮਾਰ ਆਉਂਦਾ "।
ਛਿੰਦੋ ------ਨੀ ਧੀਏ ਮੈਂ ਪਹਿਲਾਂ ਬਹੁਤ ਸੋਚਣਾ ਵੀ ਮੇਰੇ ਭਾਈ ਮੇਰਾ ਕਿੰਨਾ ਕਰਦੇ ਨੇ ...ਮੈਂ ਸਾਰਾ ਦਿਨ ਉਨ੍ਹਾਂ ਬਾਰੇ ਸੋਚ ਸੋਚ ਕੇ ਦੁਖੀ ਹੁੰਦੇ ਰਹਿਣਾ ...ਫੇਰ ਮੈਨੂੰ ਇੱਕ ਦਿਨ ਗੁਰਦੁਆਰੇ ਵਿੱਚ ਇੱਕ ਮਹਾਂਪੁਰਸ਼ ਮਿਲੇ ਉਨਾ ਨੇ ਮੈਨੂੰ ਸਮਝਾਇਆ ਬਈ ਸਾਰੇ ਰਿਸ਼ਤੇ ਬਰਾਬਰੀ ਦੇ ਹੀ ਹੁੰਦੇ ਨੇ .... ਜੇ ਤੇਰੇ ਭਾਈ ਤੇਰਾ ਕਰਦੇ ਸੀ ਤਾਂ ਤੂੰ ਕਿਹੜਾ ਆਪਣੇ ਭਾਈਆਂ ਦਾ ਘੱਟ ਕਰਦੀ ਸੀ ....ਬਾਕੀ ਰਹੀ ਪੈਸੇ ਦੀ ਗੱਲ ਤਾਂ ਤੁਸੀਂ ਵੀ ਤਾਂ ਕਰੋੜਾਂ ਰੁਪਏ ਦਾ ਹਿੱਸਾ ਭਾਈਆਂ ਨੂੰ ਆਪਣਾ ਛੱਡ ਕੇ ਆਏ ਹੋਏ ਓ......ਤੁਹਾਡੇ ਨਾਲ ਦੁੱਖ ਸੁੱਖ ਵਿੱਚ ਖੜ੍ਹਨਾ ਉਨ੍ਹਾਂ ਦਾ ਫ਼ਰਜ਼ ਹੈ ...ਕੋਈ ਅਹਿਸਾਨ ਨਹੀਂ ਕਰਦੇ ਉਹ...ਸਮਾਜ ਵਿੱਚ ਮੁੰਡਿਆਂ ਨੂੰ ਜਾਇਦਾਦ ਦੇਣ ਦਾ ਸਿਸਟਮ ਇਸ ਕਰਕੇ ਬਣਿਆ ਸੀ ਤਾਂ ਕਿ ਉਹ ਦੁੱਖ ਸੁੱਖ ਵਿੱਚ ਆਪਣੀਆਂ ਭੈਣਾਂ ਦੇ ਨਾਲ ਖੜ ਸਕਣ ....ਪਰ ਜਿਹੜੇ ਭਾਈ ਆਪਣੀਆਂ ਭੈਣਾਂ ਦੀ ਜਾਇਦਾਦ ਵੀ ਸਾਂਭ ਲੈਂਦੇ ਨੇ ਤੇ ਉਨ੍ਹਾਂ ਨਾਲ ਵਰਤਦੇ ਵੀ ਨਹੀਂ ਸ਼ਰਮ ਤਾਂ ਉਨ੍ਹਾਂ ਭਾਈਆਂ ਨੂੰ ਆਉਣੀ ਚਾਹੀਦੀ ਹੈ ...ਤੁਸੀਂ ਆਪਣੇ ਮਨ ਤੇ ਇੰਨਾ ਬੋਝ ਕਿਉਂ ਚੁੱਕੀ ਫਿਰਦੇ ਹੋ .....ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਹੁਣ ਤੁਸੀਂ ਕਾਨੂੰਨੀ ਤੌਰ ਤੇ ਆਪਣੇ ਭਰਾਵਾਂ ਤੋਂ ਜਾਇਦਾਦ ਵਿੱਚ ਆਪਣਾ ਹਿੱਸਾ ਲੈ ਸਕਦੇ ਹੋ .....ਉਨ੍ਹਾਂ ਨੇ ਦੱਸਿਆ ਕਿ ਭਰਾਵਾਂ ਨੂੰ ਭੈਣਾਂ ਤੇ ਖਰਚੇ ਪੈਸੇ ਦਾ ਨਹੀਂ ਬਲਕਿ ਭੈਣਾਂ ਵੱਲੋਂ ਛੱਡੀ ਜਾਇਦਾਦ ਦਾ ਹਿਸਾਬ ਰੱਖਣਾ ਚਾਹੀਦਾ .....ਉਨ੍ਹਾਂ ਨੇ ਦੱਸਿਆ ਕਿ ਅੱਜ ਕੱਲ੍ਹ ਰਿਸ਼ਤਿਆਂ ਵਿੱਚ ਜ਼ਿਆਦਾਤਰ ਕਲੇਸ਼ ਦਾ ਕਾਰਨ ਇਹੀ ਹੈ ਕਿ ਹਰ ਕੋਈ ਆਪਣਾ ਕੀਤਾ ਹੋਇਆ ਅੱਗੇ ਰੱਖਦਾ ਹੈ ਦੂਜੇ ਦਾ ਕੀਤਾ ਹੋਇਆ ਭੁੱਲ ਜਾਂਦਾ ਹੈ .....ਉਹ ਕਹਿੰਦੇ ਕਿ ਬੋਝ ਤੁਹਾਡੇ ਨਹੀਂ ਬਲਕਿ ਤੁਹਾਡੇ ਭਰਾਵਾਂ ਦੇ ਦਿਮਾਗ ਤੇ ਹੋਣਾ ਚਾਹੀਦਾ ਹੈ ...ਮੈਂ ਉਸ ਦਿਨ ਤੋਂ ਬਹੁਤ ਸੁਖੀ ਹਾਂ ਜਦੋਂ ਤੋਂ ਇਹ ਗੱਲ ਮੇਰੇ ਦਿਮਾਗ ਵਿੱਚ ਪਈ ਕਿ
"ਨਜ਼ਰ ਨਹੀਂ ਨਜ਼ਰੀਆ ਬਦਲੋ "
ਹਰਵਿੰਦਰ ਭੰਗੂ

Yess...nzria bdlo👏
ReplyDelete