ਤੇਰੀ ਗਲਤੀ
ਤੇਰੀ ਗਲਤੀ
ਜਦੋਂ ਵਿਆਹ ਕੇ ਘਰ ਵਿੱਚ ਆਈ ਸੀ
ਮੈਂ ਫਿਰਦੀ ਚਾਈਂ ਚਾਈਂ ਸੀ
ਮੇਰੇ ਪੈਰ ਨਾ ਭੂੰਜੇ ਲੱਗਦੇ ਸੀ
ਤੇ ਲਾਟੂ ਦਿਲ ਵਿੱਚ ਜਗਦੇ ਸੀ
ਫਿਰ ਐਸੀ ਨ੍ਹੇਰੀ ਛਾਈ ਸੀ
ਹਰ ਪਾਸੇ ਮੱਚੀ ਦੁਹਾਈ ਸੀ
ਕਿ
ਦੁੱਧ ਉੱਬਲ ਗਿਆ ਤੇਰੀ ਗਲਤੀ
ਪੁੱਤ ਵਿਗੜ ਗਿਆ ਤੇਰੀ ਗਲਤੀ
ਧੀ ਨਹੀਂ ਪੜ੍ਹਦੀ ਤੇਰੀ ਗਲਤੀ
ਸੱਸ ਜੇ ਲੜਦੀ ਤੇਰੀ ਗਲਤੀ
ਦੇਵਰ ਅਮਲੀ ਤੇਰੀ ਗਲਤੀ
ਨਣਦ ਜੇ ਕਮਲੀ ਤੇਰੀ ਗਲਤੀ
ਪਾਣੀ ਮੁੱਕ ਜਾਏ ਤੇਰੀ ਗਲਤੀ
ਪੌਦਾ ਸੁੱਕ ਜਾਏ ਤੇਰੀ ਗਲਤੀ
ਪਾਇਆ ਆਚਾਰ ਤੇਰੀ ਗਲਤੀ ਸਹੁਰਾ ਬੀਮਾਰ ਤੇਰੀ ਗਲਤੀ
ਨਣਦ ਜੇ ਬੋਲੇ ਤੇਰੀ ਗਲਤੀ
ਬਜਟ ਡੋਲੇ ਤੇਰੀ ਗਲਤੀ
ਕੱਪੜੇ ਨਹੀਂ ਧੋਤੇ ਤੇਰੀ ਗਲਤੀ
ਰਹਿ ਗਏ ਪੋਚੇ ਤੇਰੀ ਗਲਤੀ
ਹੋਈ ਨੀ ਸਫਾਈ ਤੇਰੀ ਗਲਤੀ
ਸੜੀ ਕੜਾਹੀ ਤੇਰੀ ਗਲਤੀ
ਗੁਆਂਢਣ ਅੱਗੇ ਤੇਰੀ ਗਲਤੀ
ਰਹਿ ਗਏ ਪਿੱਛੇ ਤੇਰੀ ਗਲਤੀ
ਰੋਟੀ ਸੜ ਗਈ ਤੇਰੀ ਗਲਤੀ
ਵੱਤ ਜੇ ਚੜ੍ਹ ਗਈ ਤੇਰੀ ਗਲਤੀ
ਨੌਕਰੀ ਕਰਦੀ ਤੇਰੀ ਗਲਤੀ
ਨਹੀਂ ਜੇ ਕਰਦੀ ਤੇਰੀ ਗਲਤੀ
ਸਿਲੰਡਰ ਮੁੱਕ ਗਿਆ ਤੇਰੀ ਗਲਤੀ
ਪੱਖਾ ਰੁਕ ਗਿਆ ਤੇਰੀ ਗਲਤੀ
ਵਧੀ ਮਹਿੰਗਾਈ ਤੇਰੀ ਗਲਤੀ
ਮੱਚੀ ਤਬਾਹੀ ਤੇਰੀ ਗਲਤੀ
ਹਾਏ ਗਲਤੀ ਹਾਏ ਗਲਤੀ
ਜਦੋਂ ਵਿਆਹ ਕੇ ਘਰ ਵਿੱਚ ਆਈ ਸੀ
ਮੈਂ ਫਿਰਦੀ ਚਾਈਂ ਚਾਈਂ ਸੀ
ਮੇਰੇ ਪੈਰ ਨਾ ਭੂੰਜੇ ਲੱਗਦੇ ਸੀ
ਤੇ ਲਾਟੂ ਦਿਲ ਵਿੱਚ ਜਗਦੇ ਸੀ
ਫਿਰ ਐਸੀ ਨ੍ਹੇਰੀ ਛਾਈ ਸੀ
ਹਰ ਪਾਸੇ ਮੱਚੀ ਦੁਹਾਈ ਸੀ
ਕਿ
ਦੁੱਧ ਉੱਬਲ ਗਿਆ ਤੇਰੀ ਗਲਤੀ
ਪੁੱਤ ਵਿਗੜ ਗਿਆ ਤੇਰੀ ਗਲਤੀ
ਧੀ ਨਹੀਂ ਪੜ੍ਹਦੀ ਤੇਰੀ ਗਲਤੀ
ਸੱਸ ਜੇ ਲੜਦੀ ਤੇਰੀ ਗਲਤੀ
ਦੇਵਰ ਅਮਲੀ ਤੇਰੀ ਗਲਤੀ
ਨਣਦ ਜੇ ਕਮਲੀ ਤੇਰੀ ਗਲਤੀ
ਪਾਣੀ ਮੁੱਕ ਜਾਏ ਤੇਰੀ ਗਲਤੀ
ਪੌਦਾ ਸੁੱਕ ਜਾਏ ਤੇਰੀ ਗਲਤੀ
ਪਾਇਆ ਆਚਾਰ ਤੇਰੀ ਗਲਤੀ ਸਹੁਰਾ ਬੀਮਾਰ ਤੇਰੀ ਗਲਤੀ
ਨਣਦ ਜੇ ਬੋਲੇ ਤੇਰੀ ਗਲਤੀ
ਬਜਟ ਡੋਲੇ ਤੇਰੀ ਗਲਤੀ
ਕੱਪੜੇ ਨਹੀਂ ਧੋਤੇ ਤੇਰੀ ਗਲਤੀ
ਰਹਿ ਗਏ ਪੋਚੇ ਤੇਰੀ ਗਲਤੀ
ਹੋਈ ਨੀ ਸਫਾਈ ਤੇਰੀ ਗਲਤੀ
ਸੜੀ ਕੜਾਹੀ ਤੇਰੀ ਗਲਤੀ
ਗੁਆਂਢਣ ਅੱਗੇ ਤੇਰੀ ਗਲਤੀ
ਰਹਿ ਗਏ ਪਿੱਛੇ ਤੇਰੀ ਗਲਤੀ
ਰੋਟੀ ਸੜ ਗਈ ਤੇਰੀ ਗਲਤੀ
ਵੱਤ ਜੇ ਚੜ੍ਹ ਗਈ ਤੇਰੀ ਗਲਤੀ
ਨੌਕਰੀ ਕਰਦੀ ਤੇਰੀ ਗਲਤੀ
ਨਹੀਂ ਜੇ ਕਰਦੀ ਤੇਰੀ ਗਲਤੀ
ਸਿਲੰਡਰ ਮੁੱਕ ਗਿਆ ਤੇਰੀ ਗਲਤੀ
ਪੱਖਾ ਰੁਕ ਗਿਆ ਤੇਰੀ ਗਲਤੀ
ਵਧੀ ਮਹਿੰਗਾਈ ਤੇਰੀ ਗਲਤੀ
ਮੱਚੀ ਤਬਾਹੀ ਤੇਰੀ ਗਲਤੀ
ਹਾਏ ਗਲਤੀ ਹਾਏ ਗਲਤੀ
ਹਾਏ ਗਲਤੀ ਹਾਏ ਹਾਏ ਗਲਤੀ
ਸਾਡੀ ਕਿਸਮਤ ਹੀ ਬੇਕਾਰ
ਮਿਲ ਗਈ ਗਲਤੀ ਦੀ ਸਰਕਾਰ
ਸਾਡੀ ਕਿਸਮਤ ਹੀ ਬੇਕਾਰ
ਮਿਲ ਗਈ ਗਲਤੀ ਦੀ ਸਰਕਾਰ
ਸਾਡੀ ਦੁਨੀਆਂ ਖਾ ਗਈ ਗੇੜ
ਜਿੱਦਣ ਦੀ ਲਈ ਸਹੇੜ
ਭੁਗਤ ਰਹੇ
ਹਾਏ ਗਲਤੀ ਹਾਏ ਗਲਤੀ
ਹਾਏ ਗਲਤੀ ਹਾਏ ਹਾਏ ਗਲਤੀ
ਕਰ ਲੋ ਕੁਝ ਤੇ ਸੋਚ ਵਿਚਾਰ
ਮਾਰ ਲਈ ਭਾਗਾਂ ਵਾਲੀ ਨਾਰ
ਕਰ ਲੋ ਕੁਝ ਤੇ ਸੋਚ ਵਿਚਾਰ
ਮਾਰ ਲਈ ਭਾਗਾਂ ਵਾਲੀ ਨਾਰ
ਹਰ ਪਾਸੇ ਉਲਝੀ ਤਾਣੀ
ਘਰ ਘਰ ਦੀ ਬਣੀ ਕਹਾਣੀ
ਨੂੰਹ ਘਰ ਥੋਡੇ ਦਾ ਹਿੱਸਾ ਏ
ਥੋਡਾ ਵੰਸ਼ ਵੱਧਣ ਦਾ ਕਿੱਸਾ ਏ
ਭੰਗੂ ਨੂੰਹਾਂ ਦਾ ਸਤਿਕਾਰ ਕਰੋ
ਤੇ ਧੀਆਂ ਵਾਂਗੂੰ ਪਿਆਰ ਕਰੋ
ਨਾ ਕੱਢੋ
ਹਾਏ ਗਲਤੀ ਹਾਏ ਗਲਤੀ
ਹਾਏ ਗਲਤੀ ਹਾਏ ਹਾਏ ਗਲਤੀ ।
ਹਾਏ ਗਲਤੀ ਹਾਏ ਗਲਤੀ
ਹਾਏ ਗਲਤੀ ਹਾਏ ਹਾਏ ਗਲਤੀ ।
ਹਰਵਿੰਦਰ ਭੰਗੂ
Very nice
ReplyDeleteVery well written......God bless you
ReplyDeleteU r amazing
ReplyDeleteWah ji wah...
ReplyDeleteNice one👌👌👌🔥
ReplyDelete