ਦੁੱਖੀ ਧੀ ਦੀ ਹੂਕ
ਦੁੱਖੀ ਧੀ ਹੂਕ
ਮਾਂ ਤੂੰ ਮੈਨੂੰ ਜਨਮ ਦਿੱਤਾ
ਮੈਂ ਦੇ ਨਹੀਂ ਸਕਦੀ ਲੇਖ ਤੇਰੇ
ਅੱਜ ਕਿੱਥੇ ਆਣ ਖਲੋ ਗਈ ਆਂ
ਤੂੰ ਕਰਮਾਂ ਦੇ ਵੱਲ ਵੇਖ ਮੇਰੇ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਨਾ ਦਿਨ ਹੀ ਚੰਗਾ ਲੱਗਦਾ ਹੈ
ਦਫਤਰ ਤੋਂ ਲੱਗਦਾ ਘਰ ਜਾਵਾਂ
ਫਿਰ ਘਰ ਵੀ ਮੈਨੂੰ ਵੱਢਦਾ ਹੈ
ਮੈਨੂੰ ਕੋਈ ਆਪਣਾ ਨਹੀਂ ਲੱਗਦਾ
ਸਭ ਲੱਗਦੇ ਕਰਦੇ use ਮੈਨੂੰ
ਪੁੱਤਰ ਤੋਂ ਆਸਾਂ ਰੱਖੀਆਂ ਨੇ
ਕਦੇ ਉਹ ਵੀ ਕਰੇ confuse ਮੈਨੂੰ
ਮੈਨੂੰ ਰੁੱਤਾਂ ਚੰਗੀਆਂ ਲੱਗਦੀਆਂ ਨਾ
ਹਰ ਚੀਜ਼ ਮੈਨੂੰ ਤੜਫਾਉਂਦੀ ਏ
ਪੇਕੇ ਜਾਵਾਂ ਲੱਗੇ ਘਰ ਚੰਗੀ
ਇੱਥੇ ਯਾਦ ਮਾਂ ਤੇਰੀ ਆਉਂਦੀ ਏ
ਮੈਂ ਬੱਚਿਆਂ ਵਾਂਗੂੰ ਫਿਰ ਪੌੜੀ
ਮਸਤੀ ਦੀ ਚੜ੍ਹਨਾ ਚਾਹੁੰਦੀ ਹਾਂ
ਨੰਗੇ ਪੈਰ ਭੱਜਾਂ ਵਿੱਚ ਗਲੀਆਂ ਦੇ
ਜੁਗਨੂੰ ਤਿੱਤਲੀਆਂ ਫੜਨਾ ਚਾਹੁੰਦੀ ਹਾਂ
ਮੈਂ ਸਾਰੇ ਪਾਸੇ ਉੱਡ ਉੱਡ ਕੇ
ਦੁਨੀਆਂ ਨੂੰ ਦੇਖਣਾ ਚਾਹੁੰਦੀ ਹਾਂ
ਤੇਰੀ ਗੋਦੀ ਦੇ ਵਿੱਚ ਸਿਰ ਰੱਖ ਕੇ
ਕੁਝ ਪਲ ਮੈਂ ਲੇਟਣਾ ਚਾਹੁੰਦੀ ਹਾਂ
ਤਿਤਲੀ ਵਾਂਗੂੰ ਮੇਰੇ ਖੰਭ ਫਰਕਣ
ਜੋ ਛੂਹਣਾ ਚਾਹੁੰਦੇ ਅੰਬਰ ਨੂੰ
ਕੁਝ ਕੌੜੀਆਂ ਨਜ਼ਰਾਂ ਚੁੱਪੀ ਵਿੱਚ
ਪਸੀਜ ਦੀਆਂ ਮੇਰੇ ਅੰਦਰ ਨੂੰ
ਜੋ ਜ਼ਿੰਦਗੀ ਦੇ ਮਾੜੇ ਟਾਈਮ ਮੇਰੇ
ਗੱਲ ਗੱਲ ਤੇ ਕਰਦੇ ਸੀ ਚਿੱਗਤਾਂ
ਜਦੋਂ ਕਲਮ ਮੇਰੀ ਕੁਝ ਵਾਹੁੰਦੀ ਏ
ਉਹ ਤੜਫਦੇ ਆਹ ਤੂੰ ਕੀ ਲਿਖਤਾ
ਦੋ ਮੂੰਹਾਂ ਵਾਲੀ ਦੁਨੀਆਂ ਨੇ
ਜੀਣਾ ਕਰਤਾ ਦੁਸ਼ਵਾਰ ਮੇਰਾ
ਜੇ ਖੜ੍ਹਾ ਕੱਢਣ ਗੱਲ ਚੋਂ ਗੱਲਾਂ
ਪਿੱਛੇ ਹੱਟਾਂ ਤੇ ਲੱਗੇ ਹੰਕਾਰ ਮੇਰਾ
ਮਾਂ ਹੋਰ ਮੇਰੀ ਇੱਕ ਸਹੇਲੀ ਦੇ
ਅੱਜ ਲੇਖ ਮੇਰੇ ਵਾਂਗ ਫੁੱਟ ਗਏ ਨੇ
ਉਹਦੇ ਭਵਿੱਖੀ ਦੁੱਖਾਂ ਲਈ ਸੋਚ ਸੋਚ
ਨੈਣਾ ਚੋਂ ਫੁਹਾਰੇ ਛੁੱਟ ਗਏ ਨੇ
ਮਾਂ ਕਿਉਂ ਤੂੰ ਕੀਤਾ ਵਿਆਹ ਮੇਰਾ
ਮੈਨੂੰ ਪੰਗਿਆਂ ਦੇ ਵਿੱਚ ਪਾ ਦਿੱਤਾ
ਭੰਗੂ ਉੱਡਦੀ ਵਾਂਗ ਆਜ਼ਾਦ ਪੰਛੀ
ਕੈਦ ਪਿੰਜਰੇ ਵਿੱਚ ਕਰਾ ਦਿੱਤਾ
ਮੈਨੂੰ ਪਿੰਜਰੇ ਦੇ ਵਿੱਚ ਪਾ ਦਿੱਤਾ ।
ਹਰਵਿੰਦਰ ਭੰਗੂ
ਮਾਂ ਤੂੰ ਮੈਨੂੰ ਜਨਮ ਦਿੱਤਾ
ਮੈਂ ਦੇ ਨਹੀਂ ਸਕਦੀ ਲੇਖ ਤੇਰੇ
ਅੱਜ ਕਿੱਥੇ ਆਣ ਖਲੋ ਗਈ ਆਂ
ਤੂੰ ਕਰਮਾਂ ਦੇ ਵੱਲ ਵੇਖ ਮੇਰੇ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਨਾ ਦਿਨ ਹੀ ਚੰਗਾ ਲੱਗਦਾ ਹੈ
ਦਫਤਰ ਤੋਂ ਲੱਗਦਾ ਘਰ ਜਾਵਾਂ
ਫਿਰ ਘਰ ਵੀ ਮੈਨੂੰ ਵੱਢਦਾ ਹੈ
ਮੈਨੂੰ ਕੋਈ ਆਪਣਾ ਨਹੀਂ ਲੱਗਦਾ
ਸਭ ਲੱਗਦੇ ਕਰਦੇ use ਮੈਨੂੰ
ਪੁੱਤਰ ਤੋਂ ਆਸਾਂ ਰੱਖੀਆਂ ਨੇ
ਕਦੇ ਉਹ ਵੀ ਕਰੇ confuse ਮੈਨੂੰ
ਮੈਨੂੰ ਰੁੱਤਾਂ ਚੰਗੀਆਂ ਲੱਗਦੀਆਂ ਨਾ
ਹਰ ਚੀਜ਼ ਮੈਨੂੰ ਤੜਫਾਉਂਦੀ ਏ
ਪੇਕੇ ਜਾਵਾਂ ਲੱਗੇ ਘਰ ਚੰਗੀ
ਇੱਥੇ ਯਾਦ ਮਾਂ ਤੇਰੀ ਆਉਂਦੀ ਏ
ਮੈਂ ਬੱਚਿਆਂ ਵਾਂਗੂੰ ਫਿਰ ਪੌੜੀ
ਮਸਤੀ ਦੀ ਚੜ੍ਹਨਾ ਚਾਹੁੰਦੀ ਹਾਂ
ਨੰਗੇ ਪੈਰ ਭੱਜਾਂ ਵਿੱਚ ਗਲੀਆਂ ਦੇ
ਜੁਗਨੂੰ ਤਿੱਤਲੀਆਂ ਫੜਨਾ ਚਾਹੁੰਦੀ ਹਾਂ
ਮੈਂ ਸਾਰੇ ਪਾਸੇ ਉੱਡ ਉੱਡ ਕੇ
ਦੁਨੀਆਂ ਨੂੰ ਦੇਖਣਾ ਚਾਹੁੰਦੀ ਹਾਂ
ਤੇਰੀ ਗੋਦੀ ਦੇ ਵਿੱਚ ਸਿਰ ਰੱਖ ਕੇ
ਕੁਝ ਪਲ ਮੈਂ ਲੇਟਣਾ ਚਾਹੁੰਦੀ ਹਾਂ
ਤਿਤਲੀ ਵਾਂਗੂੰ ਮੇਰੇ ਖੰਭ ਫਰਕਣ
ਜੋ ਛੂਹਣਾ ਚਾਹੁੰਦੇ ਅੰਬਰ ਨੂੰ
ਕੁਝ ਕੌੜੀਆਂ ਨਜ਼ਰਾਂ ਚੁੱਪੀ ਵਿੱਚ
ਪਸੀਜ ਦੀਆਂ ਮੇਰੇ ਅੰਦਰ ਨੂੰ
ਜੋ ਜ਼ਿੰਦਗੀ ਦੇ ਮਾੜੇ ਟਾਈਮ ਮੇਰੇ
ਗੱਲ ਗੱਲ ਤੇ ਕਰਦੇ ਸੀ ਚਿੱਗਤਾਂ
ਜਦੋਂ ਕਲਮ ਮੇਰੀ ਕੁਝ ਵਾਹੁੰਦੀ ਏ
ਉਹ ਤੜਫਦੇ ਆਹ ਤੂੰ ਕੀ ਲਿਖਤਾ
ਦੋ ਮੂੰਹਾਂ ਵਾਲੀ ਦੁਨੀਆਂ ਨੇ
ਜੀਣਾ ਕਰਤਾ ਦੁਸ਼ਵਾਰ ਮੇਰਾ
ਜੇ ਖੜ੍ਹਾ ਕੱਢਣ ਗੱਲ ਚੋਂ ਗੱਲਾਂ
ਪਿੱਛੇ ਹੱਟਾਂ ਤੇ ਲੱਗੇ ਹੰਕਾਰ ਮੇਰਾ
ਮਾਂ ਹੋਰ ਮੇਰੀ ਇੱਕ ਸਹੇਲੀ ਦੇ
ਅੱਜ ਲੇਖ ਮੇਰੇ ਵਾਂਗ ਫੁੱਟ ਗਏ ਨੇ
ਉਹਦੇ ਭਵਿੱਖੀ ਦੁੱਖਾਂ ਲਈ ਸੋਚ ਸੋਚ
ਨੈਣਾ ਚੋਂ ਫੁਹਾਰੇ ਛੁੱਟ ਗਏ ਨੇ
ਮਾਂ ਕਿਉਂ ਤੂੰ ਕੀਤਾ ਵਿਆਹ ਮੇਰਾ
ਮੈਨੂੰ ਪੰਗਿਆਂ ਦੇ ਵਿੱਚ ਪਾ ਦਿੱਤਾ
ਭੰਗੂ ਉੱਡਦੀ ਵਾਂਗ ਆਜ਼ਾਦ ਪੰਛੀ
ਕੈਦ ਪਿੰਜਰੇ ਵਿੱਚ ਕਰਾ ਦਿੱਤਾ
ਮੈਨੂੰ ਪਿੰਜਰੇ ਦੇ ਵਿੱਚ ਪਾ ਦਿੱਤਾ ।
ਹਰਵਿੰਦਰ ਭੰਗੂ
Comments
Post a Comment