ਬਾਪੂ
ਬਾਪੂ
ਥੱਕ ਕੇ ਆਏ ਬਾਪੂ ਦੀ
ਲਹਿ ਜਾਏ ਥਕਾਵਟ ਸਾਰੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਅਕਸਰ ਲੋਕੀਂ ਮਾਵਾਂ ਵਾਲੇ
ਫਰਜ ਗਿਣਾ ਜਾਂਦੇ
ਜੋ ਕੁਝ ਬਾਪੂ ਕਰਦੇ
ਸਭ ਨੂੰ ਪਿੱਛੇ ਪਾ ਜਾਂਦੇ
ਉਹ ਵੀ ਆਪਣੇ ਫੁੱਲਾਂ ਦੇ
ਜਾਂਦੇ ਨੇ ਬਲਿਹਾਰੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਬੱਚਾ ਤੋਤਲੀ ਬੋਲੀ ਵਿੱਚ
ਜਦੋਂ ਹੁਕਮ ਸੁਣਾਉਂਦਾ ਹੈ
ਕਿੱਥੋਂ ਲੈ ਕੇ ਦੇਣੀ
ਬਾਪੂ ਸਾਰੀ ਰਾਤ ਨਾ ਸੌਂਦਾ ਹੈ
ਘਰ ਜੋੜਦੇ ਜੋੜਦੇ ਬਾਪੂ ਦੀ
ਚਿੱਟੀ ਹੋ ਜਾਏ ਦਾੜ੍ਹੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਰੱਬ ਨੇ ਬੇਬੇ ਬਾਪੂ ਦੇ
ਵੱਖਰੇ ਫਰਜ਼ ਬਣਾਏ ਨੇ
ਭੰਗੂ ਮਾਂ ਨਾ ਕਰ ਸਕਦੀ
ਜੋ ਬਾਪੂ ਦੇ ਹਿੱਸੇ ਆਏ ਨੇ
ਦੋਵੇਂ ਇਕੱਠੇ ਹੋਵਣ ਤਾਹੀਓਂ
ਖਿੜਦੀ ਹੈ ਫੁੱਲਵਾੜੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਹਰਵਿੰਦਰ ਭੰਗੂ
ਥੱਕ ਕੇ ਆਏ ਬਾਪੂ ਦੀ
ਲਹਿ ਜਾਏ ਥਕਾਵਟ ਸਾਰੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਅਕਸਰ ਲੋਕੀਂ ਮਾਵਾਂ ਵਾਲੇ
ਫਰਜ ਗਿਣਾ ਜਾਂਦੇ
ਜੋ ਕੁਝ ਬਾਪੂ ਕਰਦੇ
ਸਭ ਨੂੰ ਪਿੱਛੇ ਪਾ ਜਾਂਦੇ
ਉਹ ਵੀ ਆਪਣੇ ਫੁੱਲਾਂ ਦੇ
ਜਾਂਦੇ ਨੇ ਬਲਿਹਾਰੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਬੱਚਾ ਤੋਤਲੀ ਬੋਲੀ ਵਿੱਚ
ਜਦੋਂ ਹੁਕਮ ਸੁਣਾਉਂਦਾ ਹੈ
ਕਿੱਥੋਂ ਲੈ ਕੇ ਦੇਣੀ
ਬਾਪੂ ਸਾਰੀ ਰਾਤ ਨਾ ਸੌਂਦਾ ਹੈ
ਘਰ ਜੋੜਦੇ ਜੋੜਦੇ ਬਾਪੂ ਦੀ
ਚਿੱਟੀ ਹੋ ਜਾਏ ਦਾੜ੍ਹੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਰੱਬ ਨੇ ਬੇਬੇ ਬਾਪੂ ਦੇ
ਵੱਖਰੇ ਫਰਜ਼ ਬਣਾਏ ਨੇ
ਭੰਗੂ ਮਾਂ ਨਾ ਕਰ ਸਕਦੀ
ਜੋ ਬਾਪੂ ਦੇ ਹਿੱਸੇ ਆਏ ਨੇ
ਦੋਵੇਂ ਇਕੱਠੇ ਹੋਵਣ ਤਾਹੀਓਂ
ਖਿੜਦੀ ਹੈ ਫੁੱਲਵਾੜੀ
ਨੰਨ੍ਹੇ ਮੁੰਨੇ ਬੱਚਿਆਂ ਦੀ
ਜਦ ਸੁਣ ਲੈਦਾ ਕਿਲਕਾਰੀ
ਹਰਵਿੰਦਰ ਭੰਗੂ
Comments
Post a Comment