ਮੁੰਡਾ ਚਾਹੀਦਾ


       ਮੁੰਡਾ ਚਾਹੀਦਾ
ਉੱਠ ਕੇ ਸਵੇਰੇ ਬਾਬਿਆਂ ਦੇ ਜਾਈਦਾ
ਕਰਾਂ ਅਰਦਾਸ ਮੈਨੂੰ ਮੁੰਡਾ ਚਾਹੀਦਾ

ਭਾਵੇਂ ਹੁਣ ਧੀਆਂ ਵੀ ਕਿਸੇ ਤੋਂ ਘੱਟ ਨਹੀਂ
ਮੁੰਡੇ  ਬਿਨਾ ਚੜਦਾ ਮੁੱਛਾਂ ਨੂੰ ਵੱਟ ਨਹੀਂ
ਪੁੱਤ ਚੱਕ ਕੇ  ਘਨੇੜੇ ਮੇਲਾ ਹੈ ਦਿਖਾਈ ਦਾ
ਕਰਾਂ ਅਰਦਾਸ ਮੈਨੂੰ ਮੁੰਡਾ ਚਾਹੀਦਾ

ਕੀਤਾ ਏ ਉਪਾਅ  ਬਾਬੇ ਫਲ ਪਾ ਦਿੱਤਾ
ਰੱਬ ਰੱਖੇ ਸੁੱਖ ਜੇ ਬੇੜਾ ਬੰਨੇ ਲਾ ਦਿੱਤਾ
ਲੰਗਰ ਹਾਲ ਦੀ  ਸੇਵਾ ਦਾਸ ਨਿਭਾਏਗਾ
ਕਰਾਂ  ਅਰਦਾਸ  ਮੈਨੂੰ ਮੁੰਡਾ ਚਾਹੀਦਾ

ਬਾਬਾ ਜੀ ਨੇ ਕਿਹਾ ਸਤੀਆਂ ਦੇ ਜਾਓ ਜੀ
ਹੋਈ ਕੋਈ ਭੁੱਲ ਤੁਸੀਂ ਬਖ਼ਸ਼ਾਓ  ਜੀ
ਉੱਠ ਕੇ ਸਵੇਰੇ ਤਿੰਨ ਵਜੇ  ਨਾਈਦਾ
ਕਰਾਂ ਅਰਦਾਸ ਮੈਨੂੰ ਮੁੰਡਾ ਚਾਹੀਦਾ

ਭੰਗੂ ਆਖੇ ਮਾਰੋ  ਅਕਲਾਂ ਨੂੰ ਹੱਥ ਜੀ
ਬਾਬੇ ਨੇ ਕਮਾਉਂਦੇ ਤੁਸੀਂ ਦਿੱਤੇ ਪੱਟ ਜੀ
ਕਰੋ ਸਤਿਕਾਰ ਤੁਸੀਂ ਨੰਨ੍ਹੇ ਫੁੱਲਾਂ ਦਾ
ਬੁੱਢੇ ਵਾਰੀਂ ਤਾਹੀਓਂ ਸਤਿਕਾਰ ਪਾਈਦਾ
ਕਰਾਂ ਅਰਦਾਸ ਮੈਨੂੰ ਮੁੰਡਾ ਚਾਹੀਦਾ


ਹਰਵਿੰਦਰ ਭੰਗੂ

 

Comments