ਘਾਟੇ ਵਾਧੇ


       ਘਾਟੇ ਵਾਧੇ 
ਵੱਡੇ ਮੌਕੇ ਘੱਟ ਹੀ ਮਿਲਦੇ
ਛੋਟੀਆਂ ਖ਼ੁਸ਼ੀਆਂ ਲੱਭੀ ਜਾ
ਘਾਟੇ ਵਾਧੇ ਚੱਲਦੇ ਰਹਿਣੇ
ਮਿੱਤਰਾ ਕਿੱਲੀ ਦੱਬੀ ਜਾ

ਰੀਸਾਂ ਦੇ ਵਿੱਚ ਕੁਝ ਨਹੀਂ ਰੱਖਿਆ
ਆਪਣੇ ਰਾਹ ਬਣਾਈ ਜਾ
ਦੂਜਿਆਂ ਦੀ ਤੂੰ ਖ਼ੁਸ਼ੀ ਵੇਖ
ਨਾ ਐਵੇਂ ਢੇਰੀ ਢਾਈ ਜਾ
ਸਾਰੇ ਇੱਕੋ ਜਿਹੇ ਭਰਾਵਾ
ਗੱਲ ਸਭਨਾਂ ਦੇ ਲੱਗੀ ਜਾ
ਘਾਟੇ ਵਾਧੇ ਚੱਲਦੇ ਰਹਿਣੇ
ਮਿੱਤਰਾ ਕਿੱਲੀ ਦੱਬੀ ਜਾ

ਕਿਸੇ ਦਾ ਕੁੱਕੜ ਦੇਖ ਦੇਖ ਕੇ
ਆਪਣੀ ਦਾਲ ਨੀ ਡੋਲੀ ਦੀ
ਪੈਸਿਆਂ ਦੇ ਨਾਲ ਮੁੱਲ ਨਹੀਂ ਮਿਲਦੀ
ਮਿੱਤਰਾ ਪੱਤ ਨੀ ਰੋਲੀ ਦੀ
ਮੈਲਾਂ ਦੇ ਵਿੱਚ ਕੁਝ ਨਹੀਂ ਰੱਖਿਆ
ਦਿਲ ਆਪਣੇ ਚੋਂ ਕੱਢੀ ਜਾ
ਘਾਟੇ ਵਾਧੇ ਚੱਲਦੇ ਰਹਿਣੇ
ਮਿੱਤਰਾ ਕਿੱਲੀ ਦੱਬੀ ਜਾ

ਭੰਗੂ ਥੱਲੇ ਲਾਉਣ ਲਈ ਜੋ
ਤੈਨੂੰ ਮੌਕਾ ਤੱਕਦੇ ਨੇ
ਦੇਖੀਂ ਕਿੱਦਾਂ ਗੇੜ ਸਮੇਂ ਦੇ
ਰਾਹ ਉਨ੍ਹਾਂ ਦਾ ਡੱਕਦੇ ਨੇ
ਰੱਬ ਬਾਜ਼ੀ ਪੁੱਠੀ ਪਾ ਦਿੰਦਾ
ਨਾ ਹੱਕ ਕਿਸੇ ਦਾ ਦੱਬੀ ਦਾ
ਘਾਟੇ ਵਾਧੇ ਚੱਲਦੇ ਰਹਿਣੇ
ਮਿੱਤਰਾ ਕੀਲੀ ਦੱਬੀ ਜਾ

ਆਇਆ ਕਰੋਨਾ ਕਰ ਦਿੱਤੇ
ਸਭ ਇੱਕੋ ਪਲ ਵਿੱਚ ਵਿਹਲੇ ਜੀ
busy busy ਕਹਿੰਦੇ ਸੀ
ਅੱਜ ਛੁੱਟ ਗਏ ਸਾਰੇ ਝਮੇਲੇ ਜੀ
ਨੱਤ  ਗਾਉਣ  ਨੂੰ ਵਿਹਲਾ ਭੰਗੂ
ਲਿਖ ਲਿਖ ਕੇ ਤੂੰ ਸਿੱਟੀ ਜਾ
ਘਾਟੇ ਵਾਧੇ ਚੱਲਦੇ ਰਹਿਣੇ
ਮਿੱਤਰਾ ਕਿੱਲੀ ਦੱਬੀ ਜਾ

ਹਰਵਿੰਦਰ ਭੰਗੂ
 

Comments