ਜ਼ਿੰਦਗੀ
ਜ਼ਿੰਦਗੀ
ਪਿਆਰੀ ਸ਼ਮਸ਼ੇਰ ਦੀ ਯਾਦ ਵਿੱਚ
14-02-2020
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਜਿਸ ਟੱਬਰ ਲਈ ਮੈਂ ਮਰਦੀ ਸੀ
ਦਿਨ ਰਾਤ ਹੀ ਮਿਹਨਤ ਕਰਦੀ ਸੀ
ਅੱਜ ਛੁੱਟ ਗਈ ਉਸਦੀ ਫੀਤੀ ਨੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਜਿਸ ਦਿਨ ਉਮਰ ਰਿਟਾਇਰਮੈਂਟ
58 ਸਾਲ ਦੀ ਹੋਈ ਸੀ
ਮੇਰੀਆਂ ਜ਼ਿੰਮੇਵਾਰੀਆਂ ਬਹੁਤ ਪਈਆਂ
ਇਹ ਸੋਚ ਸੋਚ ਮੈਂ ਰੋਈ ਸੀ
ਅੱਜ ਸੋਚਾਂ ਮੈਂ ਦੱਸ ਕੀ ਖੱਟਿਆ
58 ਵੀ ਪੂਰੀ ਕੀਤੀ ਨਹੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਮੈਂ ਸੋਚਿਆ ਅੜੀਓ ਬਹੁਤ ਵਾਰੀ
ਪੁੱਤਰ ਦਾ ਕਾਰਜ ਰਚਾਵਾਂਗੀ
ਘਰ ਆਪਣੇ ਦਫ਼ਤਰ ਵਾਲਿਆਂ ਨੂੰ
ਮੌਕੇ ਖੁਸ਼ੀ ਦੇ ਬੁਲਾਂਵਾਂਗੀ
ਇਹ ਹੱਥ ਬੰਦੇ ਦੇ ਕਿੱਥੇ ਹੈ
ਹੋਣਾ ਓਹੀਓ ਜੋ ਲਿਖ ਦਿੱਤੀ ਨੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਭੰਗੂ ਅੱਜ ਪਰਾਏ ਲੋਕ ਵੀ ਕਿਉਂ
ਮੈਨੂੰ ਆਪਣੇ ਆਪਣੇ ਲੱਗਦੇ ਨੇ
ਪਰ ਆਪਣੇ ਜਦੋਂ ਆ ਜਾਂਦੇ ਨੇ
ਹੰਝੂ ਅੱਖੀਆਂ ਵਿੱਚੋਂ ਵਗਦੇ ਨੇ
ਮੈਨੂੰ ਅੜੀਓ ਕਰ ਦਿਓ ਮੁਆਫ ਤੁਸੀਂ
ਜੇ ਘੱਟ ਵੱਧ ਕਿਸੇ ਨਾਲ ਕੀਤੀ ਨੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਹਰਵਿੰਦਰ ਭੰਗੂ
ਪਿਆਰੀ ਸ਼ਮਸ਼ੇਰ ਦੀ ਯਾਦ ਵਿੱਚ
14-02-2020
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਜਿਸ ਟੱਬਰ ਲਈ ਮੈਂ ਮਰਦੀ ਸੀ
ਦਿਨ ਰਾਤ ਹੀ ਮਿਹਨਤ ਕਰਦੀ ਸੀ
ਅੱਜ ਛੁੱਟ ਗਈ ਉਸਦੀ ਫੀਤੀ ਨੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਜਿਸ ਦਿਨ ਉਮਰ ਰਿਟਾਇਰਮੈਂਟ
58 ਸਾਲ ਦੀ ਹੋਈ ਸੀ
ਮੇਰੀਆਂ ਜ਼ਿੰਮੇਵਾਰੀਆਂ ਬਹੁਤ ਪਈਆਂ
ਇਹ ਸੋਚ ਸੋਚ ਮੈਂ ਰੋਈ ਸੀ
ਅੱਜ ਸੋਚਾਂ ਮੈਂ ਦੱਸ ਕੀ ਖੱਟਿਆ
58 ਵੀ ਪੂਰੀ ਕੀਤੀ ਨਹੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਮੈਂ ਸੋਚਿਆ ਅੜੀਓ ਬਹੁਤ ਵਾਰੀ
ਪੁੱਤਰ ਦਾ ਕਾਰਜ ਰਚਾਵਾਂਗੀ
ਘਰ ਆਪਣੇ ਦਫ਼ਤਰ ਵਾਲਿਆਂ ਨੂੰ
ਮੌਕੇ ਖੁਸ਼ੀ ਦੇ ਬੁਲਾਂਵਾਂਗੀ
ਇਹ ਹੱਥ ਬੰਦੇ ਦੇ ਕਿੱਥੇ ਹੈ
ਹੋਣਾ ਓਹੀਓ ਜੋ ਲਿਖ ਦਿੱਤੀ ਨੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਭੰਗੂ ਅੱਜ ਪਰਾਏ ਲੋਕ ਵੀ ਕਿਉਂ
ਮੈਨੂੰ ਆਪਣੇ ਆਪਣੇ ਲੱਗਦੇ ਨੇ
ਪਰ ਆਪਣੇ ਜਦੋਂ ਆ ਜਾਂਦੇ ਨੇ
ਹੰਝੂ ਅੱਖੀਆਂ ਵਿੱਚੋਂ ਵਗਦੇ ਨੇ
ਮੈਨੂੰ ਅੜੀਓ ਕਰ ਦਿਓ ਮੁਆਫ ਤੁਸੀਂ
ਜੇ ਘੱਟ ਵੱਧ ਕਿਸੇ ਨਾਲ ਕੀਤੀ ਨੀ
ਇਹ ਜ਼ਿੰਦਗੀ ਘਾਚਮ ਘੀਚੀ ਨੀ
ਕੀ ਦੱਸਾਂ ਮੈਂ ਹੱਡ ਬੀਤੀ ਨੀ
ਹਰਵਿੰਦਰ ਭੰਗੂ
Comments
Post a Comment