ਵੋਟਾਂ


      ਵੋਟਾਂ
ਮੇਰੇ ਦੇਸ਼ ਨੂੰ ਪੱਟਿਆ ਵੋਟਾਂ ਨੇ
ਰਾਜਨੀਤੀ ਵਾਲੀਆਂ ਜੋਕਾਂ ਨੇ ।
ਕੁਝ ਪੱਟਿਆ ਸ਼ਾਹੂਕਾਰਾਂ ਨੇ
ਕੁਝ ਸਮੇਂ ਦੀਆਂ ਸਰਕਾਰਾਂ ਨੇ ।
ਕੁਝ ਲੰਮੀਆਂ ਲੰਮੀਆਂ ਕਾਰਾਂ ਨੇ
ਕੁਝ ਫੁਕਰੇ ਜਿਗਰੀ ਯਾਰਾਂ ਨੇ ।
ਭੰਗੂ ਦਿਲ ਤੇ ਲੱਗੀਆਂ ਚੋਟਾਂ ਨੇ
ਮੇਰੇ ਦੇਸ਼ ਨੂੰ ਪੱਟਿਆ ਵੋਟਾਂ ਨੇ
ਰਾਜਨੀਤੀ ਵਾਲੀਆਂ ਜੋਕਾਂ ਨੇ ।

ਹਰਵਿੰਦਰ ਭੰਗੂ  

Comments

Post a Comment