ਥੱਲੇ ਲਾ ਗਿਆ
ਥੱਲੇ ਲਾ ਗਿਆ
ਗਰੀਬ ਨੂੰ ਇਹ ਹੋਰ ਹੋਰ ਹੋਰ
ਗਰੀਬ ਬਣਾ ਗਿਆ
ਕੇਹਾ ਕਰੋਨਾ ਆ ਗਿਆ
ਜਮਾਂ ਹੀ ਥੱਲੇ ਲਾ ਗਿਆ
ਔਖੇ ਸੌਖੇ ਦੋ ਵੇਲੇ ਦੀ
ਰੋਟੀ ਖਾਂਦੇ ਸੀ
ਗਲੀ ਮੁਹੱਲੇ ਫਿਰ ਫਿਰ ਕੇ
ਰੁਜ਼ਗਾਰ ਚਲਾਉਂਦੇ ਸੀ
ਘਰ ਆਪਣੇ ਤੋਂ ਬਾਹਰ ਨਾ ਨਿਕਲੋ
ਪ੍ਰਸ਼ਾਸਨ ਰੋਕਾਂ ਲਾ ਗਿਆ
ਕੇਹਾ ਕਰੋਨਾ ਆ ਗਿਆ
ਜਮਾਂ ਹੀ ਥੱਲੇ ਲਾ ਗਿਆ
ਆੜ੍ਹਤੀਏ ਤੋਂ ਪੈਸੇ ਚੱਕ ਕੇ
ਫ਼ੀਸ ਭਰਾ ਤੀ ਸੀ
ਪੁੱਤ ਬਾਹਰ ਨੂੰ ਭੇਜਣ ਲਈ
ਮੈਂ ਟਿਕਟ ਕਰਾ ਤੀ ਸੀ
ਵਧਦਾ ਜਾਵੇ ਬਿਆਜ ਪੈਸੇ ਤੇ
ਕਾਲਜ ਬੈਂਚ ਅੱਗੇ ਖਿਸਕਾ ਗਿਆ
ਕੇਹਾ ਕਰੋਨਾ ਆ ਗਿਆ
ਜਮਾਂ ਹੀ ਥੱਲੇ ਲਾ ਗਿਆ
ਕਈ ਵੀਰ ਭੈਣਾਂ ਜੋਖ਼ਮ ਨਾਲ
ਫਰਜ਼ ਨਿਭਾ ਰਹੇ ਨੇ
ਲਾਲਚੀ ਢਿੱਡਲ ਗਰੀਬਾਂ ਦੇ ਹਿੱਸੇ ਦਾ
ਰਾਸ਼ਨ ਵੀ ਘਰੇ ਲਿਜਾ ਰਹੇ ਨੇ
ਸਿਸਟਮ ਸਾਡਾ ਪਹਿਲਾਂ ਹੀ ਢਿੱਲਾ
ਇਹ ਹੋਰ ਬੇੜਾ ਬਿਠਾ ਗਿਆ
ਕੇਹਾ ਕਰੋਨਾ ਆ ਗਿਆ
ਜਮ੍ਹਾਂ ਹੀ ਥੱਲੇ ਲਾ ਗਿਆ
ਸਾਰਾ ਕੁਝ ਸਪੋਰਟ ਕਰਨ ਲਈ
ਮੁਲਾਜ਼ਮ ਹੀ ਬੱਸ ਰਹਿ ਗਏ ਨੇ
ਸਰਕਾਰਾਂ ਨੇ ਭਰ ਲਏ ਨੇ
ਸਾਡੇ ਹੱਥ ਖਾਲੀ ਰਹਿ ਗਏ ਨੇ
ਭੰਗੂ ਦੱਸ ਹੁਣ ਕੀ ਦੱਸੇ
ਕਿਹੜੀਆਂ ਸੋਚਾਂ ਵਿੱਚ ਪਾ ਗਿਆ
ਕੇਹਾ ਕਰੋਨਾ ਆ ਗਿਆ
ਜਮ੍ਹਾਂ ਹੀ ਥੱਲੇ ਲਾ ਗਿਆ
ਹਰਵਿੰਦਰ ਭੰਗੂ
ਗਰੀਬ ਨੂੰ ਇਹ ਹੋਰ ਹੋਰ ਹੋਰ
ਗਰੀਬ ਬਣਾ ਗਿਆ
ਕੇਹਾ ਕਰੋਨਾ ਆ ਗਿਆ
ਜਮਾਂ ਹੀ ਥੱਲੇ ਲਾ ਗਿਆ
ਔਖੇ ਸੌਖੇ ਦੋ ਵੇਲੇ ਦੀ
ਰੋਟੀ ਖਾਂਦੇ ਸੀ
ਗਲੀ ਮੁਹੱਲੇ ਫਿਰ ਫਿਰ ਕੇ
ਰੁਜ਼ਗਾਰ ਚਲਾਉਂਦੇ ਸੀ
ਘਰ ਆਪਣੇ ਤੋਂ ਬਾਹਰ ਨਾ ਨਿਕਲੋ
ਪ੍ਰਸ਼ਾਸਨ ਰੋਕਾਂ ਲਾ ਗਿਆ
ਕੇਹਾ ਕਰੋਨਾ ਆ ਗਿਆ
ਜਮਾਂ ਹੀ ਥੱਲੇ ਲਾ ਗਿਆ
ਆੜ੍ਹਤੀਏ ਤੋਂ ਪੈਸੇ ਚੱਕ ਕੇ
ਫ਼ੀਸ ਭਰਾ ਤੀ ਸੀ
ਪੁੱਤ ਬਾਹਰ ਨੂੰ ਭੇਜਣ ਲਈ
ਮੈਂ ਟਿਕਟ ਕਰਾ ਤੀ ਸੀ
ਵਧਦਾ ਜਾਵੇ ਬਿਆਜ ਪੈਸੇ ਤੇ
ਕਾਲਜ ਬੈਂਚ ਅੱਗੇ ਖਿਸਕਾ ਗਿਆ
ਕੇਹਾ ਕਰੋਨਾ ਆ ਗਿਆ
ਜਮਾਂ ਹੀ ਥੱਲੇ ਲਾ ਗਿਆ
ਕਈ ਵੀਰ ਭੈਣਾਂ ਜੋਖ਼ਮ ਨਾਲ
ਫਰਜ਼ ਨਿਭਾ ਰਹੇ ਨੇ
ਲਾਲਚੀ ਢਿੱਡਲ ਗਰੀਬਾਂ ਦੇ ਹਿੱਸੇ ਦਾ
ਰਾਸ਼ਨ ਵੀ ਘਰੇ ਲਿਜਾ ਰਹੇ ਨੇ
ਸਿਸਟਮ ਸਾਡਾ ਪਹਿਲਾਂ ਹੀ ਢਿੱਲਾ
ਇਹ ਹੋਰ ਬੇੜਾ ਬਿਠਾ ਗਿਆ
ਕੇਹਾ ਕਰੋਨਾ ਆ ਗਿਆ
ਜਮ੍ਹਾਂ ਹੀ ਥੱਲੇ ਲਾ ਗਿਆ
ਸਾਰਾ ਕੁਝ ਸਪੋਰਟ ਕਰਨ ਲਈ
ਮੁਲਾਜ਼ਮ ਹੀ ਬੱਸ ਰਹਿ ਗਏ ਨੇ
ਸਰਕਾਰਾਂ ਨੇ ਭਰ ਲਏ ਨੇ
ਸਾਡੇ ਹੱਥ ਖਾਲੀ ਰਹਿ ਗਏ ਨੇ
ਭੰਗੂ ਦੱਸ ਹੁਣ ਕੀ ਦੱਸੇ
ਕਿਹੜੀਆਂ ਸੋਚਾਂ ਵਿੱਚ ਪਾ ਗਿਆ
ਕੇਹਾ ਕਰੋਨਾ ਆ ਗਿਆ
ਜਮ੍ਹਾਂ ਹੀ ਥੱਲੇ ਲਾ ਗਿਆ
ਹਰਵਿੰਦਰ ਭੰਗੂ
Comments
Post a Comment