ਰਿਸ਼ਤੇ
ਰਿਸ਼ਤੇ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਲਿਆ
ਛੁੱਟੀਆਂ ਦੇ ਵਿੱਚ ਚਾਅ ਚੜ੍ਹ ਜਾਣਾ
ਨਾਨਕਿਆਂ ਘਰ ਜਾਵਾਂਗੇ
ਕੱਠੇ ਹੋ ਕੇ ਅੰਬੀਆਂ ਚੂਪਊਂ
ਭੜਥੂ ਖੂਬ ਮਚਾਵਾਂਗੇ
ਡਿਊਡੀ ਵੜ੍ਹਦੇ ਨਾਨੀ ਕਹਿਣਾ
ਵਾਹ ਮੇਰਾ ਸ਼ੇਰ ਆ ਗਿਆ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਗਿਆ
ਭੂਆ ਜੀ ਜਦੋਂ ਬੱਚੇ ਲੈ ਕੇ
ਸਾਡੇ ਘਰ ਨੂੰ ਆਉਂਦੇ ਸੀ
ਬਾਤਾਂ ਪਾਉਣੀਆਂ, ਤਾਰੇ ਗਿਣਨੇ
ਸਾਰੀ ਰਾਤ ਨਾ ਸੌਂਦੇ ਸੀ
ਤੜਕੇ ਪਾਪਾ ਝਿੜਕਾਂ ਦੇਣੀਆਂ
ਸੂਰਜ ਸਿਰ ਤੇ ਆ ਗਿਆਂ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਗਿਆ
ਹੁਣ ਨਾ ਪਹਿਲਾਂ ਵਾਲਾ ਨਿੱਘ
ਰਿਸ਼ਤਿਆਂ ਦੇ ਵਿੱਚ ਲੱਭਦਾ ਏ
ਸਾਰੇ busy busy ਕਹਿੰਦੇ
ਲੱਗੇ ਜ਼ਮਾਨਾ ਭੱਜਦਾ ਏ
ਭੰਗੂ ਬੱਸ ਆਪਣੇ ਘਰ ਚੰਗੇ
ਦਿਲ ਹੀ ਢੇਰੀ ਢਾਹ ਗਿਆ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਗਿਆ
ਹਰਵਿੰਦਰ ਭੰਗੂ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਲਿਆ
ਛੁੱਟੀਆਂ ਦੇ ਵਿੱਚ ਚਾਅ ਚੜ੍ਹ ਜਾਣਾ
ਨਾਨਕਿਆਂ ਘਰ ਜਾਵਾਂਗੇ
ਕੱਠੇ ਹੋ ਕੇ ਅੰਬੀਆਂ ਚੂਪਊਂ
ਭੜਥੂ ਖੂਬ ਮਚਾਵਾਂਗੇ
ਡਿਊਡੀ ਵੜ੍ਹਦੇ ਨਾਨੀ ਕਹਿਣਾ
ਵਾਹ ਮੇਰਾ ਸ਼ੇਰ ਆ ਗਿਆ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਗਿਆ
ਭੂਆ ਜੀ ਜਦੋਂ ਬੱਚੇ ਲੈ ਕੇ
ਸਾਡੇ ਘਰ ਨੂੰ ਆਉਂਦੇ ਸੀ
ਬਾਤਾਂ ਪਾਉਣੀਆਂ, ਤਾਰੇ ਗਿਣਨੇ
ਸਾਰੀ ਰਾਤ ਨਾ ਸੌਂਦੇ ਸੀ
ਤੜਕੇ ਪਾਪਾ ਝਿੜਕਾਂ ਦੇਣੀਆਂ
ਸੂਰਜ ਸਿਰ ਤੇ ਆ ਗਿਆਂ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਗਿਆ
ਹੁਣ ਨਾ ਪਹਿਲਾਂ ਵਾਲਾ ਨਿੱਘ
ਰਿਸ਼ਤਿਆਂ ਦੇ ਵਿੱਚ ਲੱਭਦਾ ਏ
ਸਾਰੇ busy busy ਕਹਿੰਦੇ
ਲੱਗੇ ਜ਼ਮਾਨਾ ਭੱਜਦਾ ਏ
ਭੰਗੂ ਬੱਸ ਆਪਣੇ ਘਰ ਚੰਗੇ
ਦਿਲ ਹੀ ਢੇਰੀ ਢਾਹ ਗਿਆ
ਪੈਸਾ ਕਾਹਦਾ ਆ ਗਿਆ
ਰਿਸ਼ਤੇ ਸਾਰੇ ਖਾ ਗਿਆ
ਹਰਵਿੰਦਰ ਭੰਗੂ
Comments
Post a Comment