ਆਰਥਿਕ ਮੰਦੀ


ਆਰਥਿਕ ਮੰਦੀ
ਆਰਥਿਕ ਮੰਦੀ ਕੁਝ ਨਹੀਂ
ਇਹ ਤਾਂ ਇੱਕ ਬਹਾਨਾ ਹੈ
ਇਸ ਦੇ ਸਿਰ ਤੇ ਵੱਡਿਆਂ ਨੇ
ਛੋਟਿਆਂ ਦੇ ਹੱਕ ਨੂੰ ਖਾਣਾ ਹੈ
ਕਿਸੇ ਦੀ ਛੁੱਟਣੀ ਨੌਕਰੀ
ਕਿਸੇ ਦੀ ਤਰੱਕੀ ਨੂੰ ਰੁਕਵਾਉਣਾ ਹੈ
ਉਦਯੋਗਪਤੀ ਨੇ ਤਾਂ ਅੱਜ ਵੀ
ਮੁਨਾਫਾ ਓਨਾ ਹੀ ਕਮਾਉਣਾ ਹੈ
ਆਰਥਿਕ ਮੰਦੀ ਦੇ ਨਾਂ ਤੇ ਦਿਖਾ ਘਾਟੇ
ਕਰਜ਼ਾ ਬੈਂਕਾਂ ਤੋਂ ਮੁਆਫ਼ ਕਰਵਾਉਣਾ ਹੈ
ਇਹਨਾਂ ਦੀਆਂ ਧੀਆਂ ਦੇ ਵਿਆਹ ਤੇ
ਖਰਚਾ ਹੁਣ ਵੀ ਕਰੋੜਾਂ ਵਿੱਚ ਆਉਣਾ ਹੈ
ਉਨ੍ਹਾਂ ਦੇ ਪਰਿਵਾਰਾਂ ਨੇ ਅੱਜ ਵੀ
ਪੰਜ ਤਾਰਾ ਹੋਟਲ ਵਿੱਚ ਖਾਣਾ ਹੈ
ਆਰਥਿਕ ਮੰਦੀ ਕੁਝ ਨਹੀਂ
ਇਹ ਤਾਂ ਇੱਕ ਬਹਾਨਾ ਹੈ ।

ਹਰਵਿੰਦਰ ਭੰਗੂ  

Comments