ਭਾਗਾਂਵਾਲੀ
ਭਾਗਾਂਵਾਲੀ
ਬਚਪਨ ਤੋਂ ਹੀ ਹਰਮਨ ਨਿੱਕੇ ਨਿੱਕੇ ਕੰਮਾਂ ਵਿੱਚ ਆਪਣੀ ਮਾਂ ਦਾ ਹੱਥ ਵਟਾਇਆ ਕਰਦੀ ਸੀ ।ਉਸ ਨੇ ਸਾਰਾ ਦਿਨ ਆਪਣੀ ਮਾਂ ਦੀ ਆਵਾਜ਼ ਦੇ ਪਿੱਛੇ ਪਿੱਛੇ ਭੱਜਦੇ ਰਹਿਣਾ ।ਉਸ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਸਕੂਲ ਵਿੱਚੋਂ ਉਸ ਨੂੰ ਜੋ ਵੀ ਸਬਕ ਮਿਲਦਾ ਉਹ ਰੋਜ਼ ਯਾਦ ਕਰਦੀ ।ਉਹ 18 ਵਰ੍ਹਿਆਂ ਦੀ ਹੀ ਸੀ ਕਿ ਦਸਵੀਂ ਤੋਂ ਬਾਅਦ ਕੀਤੇ ਡਿਪਲੋਮੇ ਦੇ ਆਧਾਰ ਤੇ ਉਸ ਨੂੰ ਨੌਕਰੀ ਮਿਲ ਗਈ ਹੁਣ ਉਹ ਆਪਣੇ ਆਪ ਨੂੰ ਭਾਗਾਂਵਾਲੀ ਸਮਝਣ ਲੱਗ ਪੲੀ ।ਉਹ ਹੋਰ ਪੜ੍ਹਨਾ ਚਾਹੁੰਦੀ ਸੀ ਜਿਸ ਲਈ ਉਸ ਦੇ ਮਾਪਿਆਂ ਨੇ ਕਦੇ ਨਾ ਨਹੀਂ ਕੀਤੀ ਇਸ ਲਈ ਉਹ ਨੌਕਰੀ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਕਰਦੀ ਸੀ ।ਐਮ ਏ ਕਰਨ ਤੋਂ ਬਾਅਦ ਉਸ ਦਾ ਵਿਆਹ ਇੱਕ ਚੰਗੇ ਘਰ ਵਿਚ ਹੋ ਗਿਆ ।ਉਸ ਦਾ ਪਤੀ ਸਰਕਾਰੀ ਨੌਕਰੀ ਕਰਦਾ ਸੀ। ਅਤੇ ਵਿਆਹ ਤੋਂ ਇੱਕ ਸਾਲ ਬਾਅਦ ਪ੍ਰਮਾਤਮਾ ਨੇ ਉਸ ਨੂੰ ਪੁੱਤਰ ਦੀ ਦਾਤ ਵੀ ਬਖ਼ਸ਼ ਦਿੱਤੀ ।ਹੁਣ ਉਹ ਆਪਣੇ ਆਪ ਨੂੰ ਹੋਰ ਵੀ ਭਾਗਾਂਵਾਲੀ ਸਮਝਣ ਲੱਗ ਪਈ ਜਿਸ ਲਈ ਉਸ ਨੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ। ਉਸ ਨੂੰ ਨੌਕਰੀ ਦੇ ਨਾਲ ਨਾਲ ਆਪਣਾ ਘਰ ਪਰਿਵਾਰ ਸੰਭਾਲਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ ਤੇ ਉਹ ਬੜੀ ਚਾਈਂ ਚਾਈਂ ਇਹ ਸਾਰਾ ਕੁਝ ਕਰਦੀ ਰਹੀ ਜਿਸ ਕਾਰਨ ਸਹੁਰੇ ਪਰਿਵਾਰ ਵਿੱਚ ਉਸ ਦਾ ਬੜਾ ਸਤਿਕਾਰ ਸੀ ।ਪਰ ਵਿਆਹ ਤੋਂ ਕੁਝ ਸਾਲਾਂ ਬਾਅਦ ਅਚਾਨਕ ਉਸ ਦੇ ਪਤੀ ਦੀ ਮੌਤ ਹੋ ਗਈ ।ਹੱਸਦਾ ਵਸਦਾ ਘਰ ਪਲਾਂ ਵਿੱਚ ਉੱਜੜ ਗਿਆ ।ਹਰਮਨ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ । ਜਿੱਥੇ ਉਸ ਦੇ ਕੁਝ ਸਾਥੀ ਉਸ ਨੂੰ ਆਪਣੇ ਹੀ ਘਰ ਵਿੱਚ ਰਹਿਣ ਦੀ ਸਲਾਹ ਦਿੰਦੇ ਉੱਥੇ ਕੁਝ ਹੋਰ ਉਸ ਨੂੰ ਵਾਪਸ ਆਪਣੇ ਮਾਪਿਆਂ ਕੋਲ ਜਾ ਕੇ ਰਹਿਣ ਦੀ ਸਲਾਹ ਦਿੰਦੇ। ਕੁਝ ਕੁ ਤਾਂ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਤੱਕ ਦੀ ਸਲਾਹ ਵੀ ਦੇ ਦਿੰਦੇ ।ਹਰਮਨ ਇਸ ਮਾਹੌਲ ਵਿੱਚ ਬਹੁਤ ਪ੍ਰੇਸ਼ਾਨ ਸੀ ,ਆਖਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਫ਼ੈਸਲਾ ਕੀਤਾ ਕਿ ਉਹ ਆਪਣਾ ਘਰ ਛੱਡ ਕੇ ਕਿਧਰੇ ਨਹੀਂ ਜਾਵੇਗੀ ਅਤੇ ਆਪਣੇ ਪੁੱਤਰ ਨੂੰ ਮਾਂ ਅਤੇ ਬਾਪ ਦੋਵਾਂ ਦਾ ਪਿਆਰ ਦੇਵੇਗੀ ਕੁਝ ਸਮਾਂ ਬਾਅਦ ਘਰ ਵਿੱਚ ਜ਼ਮੀਨੀ ਵੰਡ ਦਾ ਜ਼ਿਕਰ ਹੋਣ ਲੱਗ ਪਿਆ ।ਹਰਮਨ ਦਾ ਸਹੁਰਾ ਪਰਿਵਾਰ ਉਸ ਨੂੰ ਉਸ ਦੇ ਹੱਕਾਂ ਤੋਂ ਵਾਂਝਾ ਨਹੀਂ ਕਰ ਸਕਦਾ ਸੀ ,ਕਿਉਂਕਿ ਉਹ ਅੱਜ ਵੀ ਆਪਣੇ ਸਾਰੇ ਫ਼ਰਜ਼ ਸਹਿਜਤਾ ਨਾਲ ਨਿਭਾ ਰਹੀ ਸੀ ,ਪਰ ਉਸ ਦੇ ਪਰਿਵਾਰ ਦੀਆਂ ਕਾਰਵਾਈਆਂ ਤੋਂ ਲੱਗ ਰਿਹਾ ਸੀ ਕਿ ਉਹ ਸਾਰਾ ਕੁਝ ਹਰਮਨ ਨੂੰ ਨਹੀਂ ਬਲਕਿ ਆਪਣੇ ਪੋਤੇ ਨੂੰ ਦੇਣਾ ਚਾਹੁੰਦੇ ਸਨ ਇਸ ਵਰਤਾਰੇ ਤੋਂ ਪ੍ਰੇਸ਼ਾਨ ਹਰਮਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਭਾਗਾਂਵਾਲੀ ਹੈ ਜਾਂ ਕੰਮਵਾਲੀ !!

ਹਰਵਿੰਦਰ ਭੰਗੂ
Comments
Post a Comment