ਗਲਤ ਫੈਸਲਾ
ਗਲਤ ਫੈਸਲਾ
ਮੀਰਾ ਘਰ ਵਿੱਚ ਸਾਰੇ ਭੈਣ ਭਰਾਵਾਂ ਤੋਂ ਛੋਟੀ ਸੀ ।ਘਰ ਵਿੱਚ ਹੁੰਦੇ ਮੁੰਡੇ ਕੁੜੀ ਦੇ ਫਰਕ ਨੇ ਉਸ ਨੂੰ ਬਚਪਨ ਤੋਂ ਹੀ ਜ਼ਿੱਦੀ ਬਣਾ ਦਿੱਤਾ ਸੀ ।ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ । ਪੜ੍ਹਾਈ ਖ਼ਤਮ ਹੁੰਦੇ ਹੀ ਉਸ ਨੂੰ ਨੌਕਰੀ ਮਿਲ ਗਈ ਪਰ ਉਸ ਦੀ ਨੌਕਰੀ ਘਰ ਤੋਂ ਦੂਰ ਕਿਸੇ ਦੂਜੇ ਸ਼ਹਿਰ ਵਿੱਚ ਲੱਗੀ ਸੀ । ਉਸ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੇ ਪਰਿਵਾਰ ਨੇ ਉਸ ਨੂੰ ਉੱਥੇ ਭੇਜਣ ਦਾ ਫ਼ੈਸਲਾ ਕੀਤਾ । ਜਿੱਦੀ ਹੋਣ ਕਾਰਨ ਮੀਰਾ ਦੀ ਉੱਥੇ ਵੀ ਕਿਸੇ ਨਾਲ ਜ਼ਿਆਦਾ ਨਹੀਂ ਬਣਦੀ ਸੀ । ਇਸ ਲਈ ਉਸ ਨੂੰ ਇਕੱਲਤਾ ਸਤਾਉਣ ਲੱਗੀ । ਉੱਥੇ ਉਸ ਦੀ ਮੁਲਾਕਾਤ ਇੱਕ ਲੜਕੇ ਨਾਲ ਹੋਈ ਜੋ ਉਸੇ ਹੀ ਸ਼ਹਿਰ ਵਿੱਚ ਸਰਕਾਰੀ ਨੌਕਰੀ ਕਰਦਾ ਸੀ । ਦੋਵੇਂ ਅਕਸਰ ਹੀ ਇੱਕ ਦੂਜੇ ਨੂੰ ਮਿਲਣ ਆਇਆ ਜਾਇਆ ਕਰਦੇ ਸਨ । ਹੌਲੀ ਹੌਲੀ ਇਹ ਮੁਲਾਕਾਤਾਂ ਪਿਆਰ ਵਿੱਚ ਬਦਲ ਗਈਆਂ ਅਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ । ਲੜਕਾ ਦੂਜੀ ਬਰਾਦਰੀ ਦਾ ਹੋਣ ਕਾਰਨ ਮੀਰਾ ਦੇ ਪਰਿਵਾਰ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ । ਜਿੱਦੀ ਹੋਣ ਕਾਰਨ ਮੀਰਾ ਨੇ ਆਪਣੇ ਪਰਿਵਾਰ ਦੀ ਬਿਨਾਂ ਸਹਿਮਤੀ ਤੋਂ ਹੀ ਉਸ ਲੜਕੇ ਨਾਲ ਵਿਆਹ ਕਰ ਲਿਆ ਜਿਸ ਕਾਰਨ ਉਸ ਦੇ ਪਰਿਵਾਰ ਨੇ ਉਸ ਦਾ ਸਮਾਜਿਕ ਤੌਰ ਤੇ ਬਾਈਕਾਟ ਕਰ ਦਿੱਤਾ । ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਆਪਣੇ ਪਤੀ ਨਾਲ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਝਗੜਾ ਹੋਣਾ ਸ਼ੁਰੂ ਹੋ ਗਿਆ । ਉਸ ਤੋਂ ਆਪਣੀ ਵਿਆਹੁਤਾ ਜਿੰਦਗੀ ਸੰਭਲ ਨਹੀਂ ਰਹੀ ਸੀ । ਮੀਰਾ ਦਾ ਵਿਵਹਾਰ ਆਪਣੇ ਸਹੁਰਾ ਪਰਿਵਾਰ ਨਾਲ ਵੀ ਚੰਗਾ ਨਹੀਂ ਸੀ ਜਿਸ ਕਾਰਨ ਉਸ ਦੇ ਸਹੁਰਾ ਪਰਿਵਾਰ ਨੇ ਉਸ ਦੇ ਪਤੀ ਨੂੰ ਮੀਰਾ ਤੋਂ ਅਲੱਗ ਹੋਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਜੇਕਰ ਉਹ ਅਜਿਹਾ ਨਹੀਂ ਕਰੇਗਾ ਤਾਂ ਉਹ ਉਸ ਨੂੰ ਜਾਇਦਾਦ ਤੋਂ ਬੇਦਖ਼ਲ ਕਰ ਦੇਣਗੇ । ਮੀਰਾ ਤਲਾਕ ਦੇਣ ਲਈ ਤਿਆਰ ਨਹੀਂ ਸੀ ਅਤੇ ਸਹੁਰਾ ਪਰਿਵਾਰ ਮੀਰਾ ਨੂੰ ਅਪਣਾਉਣ ਲਈ। ਆਖਿਰ ਮੀਰਾ ਦੇ ਪਤੀ ਨੇ ਬੜੀ ਚਲਾਕੀ ਨਾਲ ਵਿਚਾਲੇ ਦਾ ਰਾਹ ਕੱਢਿਆ ਅਤੇ ਆਪਣੀ ਬਦਲੀ ਕਿਸੇ ਦੂਜੇ ਸ਼ਹਿਰ ਵਿੱਚ ਕਰਵਾ ਕੇ ਉਥੋਂ ਚਲਾ ਗਿਆ । ਉਹ ਮੁੜ ਮੀਰਾ ਨੂੰ ਮਿਲਣ ਕਦੇ ਨਹੀਂ ਆਇਆ । ਇੱਕ ਦਿਨ ਜਦੋਂ ਮੀਰਾ ਦੇ ਬੇਟੇ ਦੇ ਸਕੂਲ ਵਿੱਚ ਗਰੈਂਡ ਪੇਰੈਂਟਸ ਡੇ ਸੀ ਤਾਂ ਸਾਰੇ ਬੱਚਿਆਂ ਦੇ ਦਾਦਾ ਦਾਦੀ ਅਤੇ ਨਾਨਾ ਨਾਨੀ ਉੱਥੇ ਆਏ ਹੋਏ ਸਨ। ਉਸਦੇ ਬੇਟੇ ਨੇ ਮੀਰਾ ਨੂੰ ਪੁੱਛਿਆ ਕਿ ਮੇਰੇ ਦਾਦਾ ਦਾਦੀ ਅਤੇ ਨਾਨਾ ਨਾਨੀ ਕਿੱਥੇ ਹਨ ?ਮੀਰਾ ਹੁਣ ਸਾਰੇ ਪਾਸੇ ਤੋਂ ਇਕੱਲੀ ਰਹਿ ਚੁੱਕੀ ਸੀ ਅਤੇ ਜਿੱਦ ਕਾਰਨ ਲਏ ਗਏ ਆਪਣੇ ਇੱਕ ਗਲਤ ਫੈਸਲੇ ਲਈ ਉਸ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ।
ਹਰਵਿੰਦਰ ਭੰਗੂ

Comments
Post a Comment