ਹੁਣ ਕਲਮਾਂ ਦੀ ਲੋੜ ਨਹੀਂ
ਹੁਣ ਕਲਮਾਂ ਦੀ ਲੋੜ ਨਹੀਂ
ਵਰਕੇ ਹੁਣ ਨਹੀਂ ਪਾੜਨੇ ਪੈਂਦੇ
ਬੱਸ ਡਿਲੀਟ ਬਟਨ ਨਾਲ ਕੰਮ ਚੱਲਦਾ
ਬੋਲ ਬੋਲ ਕੇ ਟਾਈਪ ਹੋ ਜਾਵੇ
ਕੰਮ ਤਾਂ ਛਮਾ ਛਮ ਚੱਲਦਾ
ਮਾਂ ਬੋਲੀ ਸੇਵਾ ਵਿੱਚ ਲੱਗੀਆਂ
ਐਪਾਂ ਹੁਣ ਬਥੇਰੀਆਂ ਨੇ
ਪਬਲਿਸ਼ਰ ਨਹੀਂ ਲੱਭਣੇ ਪੈਂਦੇ
ਲੇਖਕ ਲਿਆਉਂਦੇ ਨ੍ਹੇਰੀਆਂ ਨੇ
ਪ੍ਰਤੀਲਿੱਪੀ ਵਾਲਿਆਂ ਨੇ
ਕਈਆਂ ਦੇ ਭਾਗ ਜਗਾ ਤੇ ਨੇ
ਲੇਖਕਾਂ ਦੀ ਕਤਾਰ ਚ ਸਾਡੇ
ਵਰਗੇ ਖੜ੍ਹਨ ਲਗਾਤੇ ਨੇ
ਧੰਨਵਾਦ ਉਨ੍ਹਾਂ ਸਾਰਿਆਂ ਦਾ
ਜਿਹੜੇ ਸਮਾਂ ਕੱਢ ਕੇ ਪੜ੍ਹਦੇ ਨੇ
ਭੰਗੂ ਵਰਗੇ ਕਮਲੇ ਤਾਹੀਓਂ
ਲਿਖਤਾਂ ਦੀ ਪੌੜੀ ਚੜ੍ਹਦੇ ਨੇ
ਲਿਖਤਾਂ ਦੀ ਪੌੜੀ ਚੜ੍ਹਦੇ ਨੇ
ਹਰਵਿੰਦਰ ਭੰਗੂ
ਹੁਣ ਕਲਮਾਂ ਦੀ ਲੋੜ ਨਹੀਂ
ਬਸ ਮੋਬਾਇਲ ਹੋਣਾ ਚਾਹੀਦਾ
ਜਿੱਥੇ ਜਾਓ ਇਹ ਥੋਡੇ
ਗੈਲ ਹੋਣਾ ਚਾਹੀਦਾ
ਬਸ ਮੋਬਾਇਲ ਹੋਣਾ ਚਾਹੀਦਾ
ਜਿੱਥੇ ਜਾਓ ਇਹ ਥੋਡੇ
ਗੈਲ ਹੋਣਾ ਚਾਹੀਦਾ
ਵਰਕੇ ਹੁਣ ਨਹੀਂ ਪਾੜਨੇ ਪੈਂਦੇ
ਬੱਸ ਡਿਲੀਟ ਬਟਨ ਨਾਲ ਕੰਮ ਚੱਲਦਾ
ਬੋਲ ਬੋਲ ਕੇ ਟਾਈਪ ਹੋ ਜਾਵੇ
ਕੰਮ ਤਾਂ ਛਮਾ ਛਮ ਚੱਲਦਾ
ਮਾਂ ਬੋਲੀ ਸੇਵਾ ਵਿੱਚ ਲੱਗੀਆਂ
ਐਪਾਂ ਹੁਣ ਬਥੇਰੀਆਂ ਨੇ
ਪਬਲਿਸ਼ਰ ਨਹੀਂ ਲੱਭਣੇ ਪੈਂਦੇ
ਲੇਖਕ ਲਿਆਉਂਦੇ ਨ੍ਹੇਰੀਆਂ ਨੇ
ਪ੍ਰਤੀਲਿੱਪੀ ਵਾਲਿਆਂ ਨੇ
ਕਈਆਂ ਦੇ ਭਾਗ ਜਗਾ ਤੇ ਨੇ
ਲੇਖਕਾਂ ਦੀ ਕਤਾਰ ਚ ਸਾਡੇ
ਵਰਗੇ ਖੜ੍ਹਨ ਲਗਾਤੇ ਨੇ
ਧੰਨਵਾਦ ਉਨ੍ਹਾਂ ਸਾਰਿਆਂ ਦਾ
ਜਿਹੜੇ ਸਮਾਂ ਕੱਢ ਕੇ ਪੜ੍ਹਦੇ ਨੇ
ਭੰਗੂ ਵਰਗੇ ਕਮਲੇ ਤਾਹੀਓਂ
ਲਿਖਤਾਂ ਦੀ ਪੌੜੀ ਚੜ੍ਹਦੇ ਨੇ
ਲਿਖਤਾਂ ਦੀ ਪੌੜੀ ਚੜ੍ਹਦੇ ਨੇ
ਹਰਵਿੰਦਰ ਭੰਗੂ
Comments
Post a Comment