ਕਾਣੀ ਵੰਡ
ਕਾਣੀ ਵੰਡ
ਜੀਤੀ ਆਪਣੇ ਮਾਂ ਪਿਓ ਦੀ ਇਕੱਲੀ ਧੀ ਸੀ ਅਤੇ ਆਪਣੇ ਦੋ ਭਰਾਵਾਂ ਦੀ ਇਕੱਲੀ ਭੈਣ ਸੀ। ਇਸ ਲਈ ਉਸ ਦਾ ਪਾਲਣ ਪੋਸ਼ਣ ਬੜੇ ਨਾਜ਼ਾਂ ਨਾਲ ਹੋਇਆ ਸੀ ।ਉਹ ਨੌਕਰੀ ਕਰਦੀ ਸੀ ਇਸ ਲਈ ਉਸ ਦੇ ਪਰਿਵਾਰ ਨੇ ਸਰਕਾਰੀ ਨੌਕਰੀ ਵਾਲਾ ਹੀ ਮੁੰਡਾ ਉਸ ਦੇ ਰਿਸ਼ਤੇ ਲਈ ਲੱਭਿਆ ਅਤੇ ਛੋਟੀ ਉਮਰ ਵਿੱਚ ਹੀ ਉਸਦਾ ਵਿਆਹ ਕਰ ਦਿੱਤਾ ।ਜੱਸੀ (ਜੀਤੀ ਦਾ ਘਰਵਾਲਾ ) ਪਟਵਾਰੀ ਲੱਗਿਆ ਹੋਇਆ ਸੀ ਅਤੇ ਅੰਮ੍ਰਿਤਧਾਰੀ ਸਰਦਾਰ ਸੀ ,ਇਸ ਲਈ ਜੀਤੀ ਆਪਣੇ ਵਿਆਹ ਤੇ ਬਹੁਤ ਖੁਸ਼ ਸੀ ,ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਸ ਨੇ ਆਪਣੇ ਘਰ ਵਾਲੇ ਨੂੰ ਸ਼ਰਾਬ ਪੀਂਦੇ ਹੋਏ ਵੇਖਿਆ । ਉਸ ਦਿਨ ਤੋਂ ਉਸ ਦੀ ਜ਼ਿੰਦਗੀ ਵਿੱਚ ਲਗਭਗ ਹਰੇਕ ਦਿਨ ਕੋਈ ਨਵੀਂ ਮੁਸੀਬਤ ਲੈ ਕੇ ਆਉਂਦਾ ਸੀ । ਉਸ ਦਾ ਸਹੁਰਾ ਪਰਿਵਾਰ ਬਹੁਤ ਕੰਜੂਸ ਸੀ । ਜੀਤੀ ਨੇ ਆਪਣੇ ਪੇਕੇ ਘਰ ਵਿੱਚ ਕਦੇ ਤੰਗੀ ਨਹੀਂ ਹੰਢਾਈ ਸੀ ਇਸ ਲਈ ਉਸ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਸੀ । ਉਸ ਦਾ ਸਹੁਰਾ ਪਰਿਵਾਰ ਉਸ ਦੀ ਸਾਰੀ ਤਨਖ਼ਾਹ ਆਪ ਲੈ ਲੈਂਦਾ ਸੀ ਅਤੇ ਉਸ ਨੂੰ ਜ਼ਰੂਰੀ ਖਰਚਿਆਂ ਲਈ ਵੀ ਪੈਸੇ ਨਹੀਂ ਦਿੱਤੇ ਜਾਂਦੇ ਸਨ । ਉਸ ਦੇ ਦਫ਼ਤਰ ਜਾਣ ਆਉਣ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਉਸ ਦੇ ਪਿੰਡ ਤੋਂ ਕੋਈ ਸਿੱਧੀ ਬੱਸ ਵੀ ਨਹੀਂ ਜਾਂਦੀ ਸੀ ਜਿਸ ਲਈ ਉਸ ਨੂੰ ਦਫ਼ਤਰ ਪਹੁੰਚਣ ਅਤੇ ਵਾਪਸ ਘਰ ਪਹੁੰਚਣ ਲਈ ਰੋਜ਼ ਖੱਜਲ ਖੁਆਰ ਹੋਣਾ ਪੈਂਦਾ ਸੀ। ਅਾਖਰ ਜੀਤੀ ਦੇ ਪਰਿਵਾਰ ਦੀ ਦਖਲ ਅੰਦਾਜ਼ੀ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਉਸ ਦੇ ਦਫਤਰ ਦੇ ਨੇੜੇ ਸ਼ਹਿਰ ਵਿੱਚ ਕਿਰਾਏ ਤੇ ਕਮਰਾ ਲੈ ਕੇ ਦੇ ਦਿੱਤਾ । ਉਸ ਦੇ ਘਰ ਵਾਲੇ ਨੂੰ ਜਦੋਂ ਤਨਖਾਹ ਮਿਲਦੀ ਤਾਂ ਉਹ ਸਿੱਧਾ ਪਿੰਡ ਜਾਂਦਾ ਅਤੇ ਆਪਣੀ ਸਾਰੀ ਤਨਖਾਹ ਆਪਣੇ ਮਾਤਾ ਪਿਤਾ ਨੂੰ ਫੜਾ ਦਿੰਦਾ । ਸ਼ਹਿਰ ਦਾ ਸਾਰਾ ਖਰਚਾ ਜੀਤੀ ਦੇ ਸਿਰ ਤੇ ਸੁੱਟ ਦਿੱਤਾ ਗਿਆ ਉਲਟਾ ਉਸ ਦਾ ਪਤੀ ਜਦੋਂ ਕਦੇ ਦਾਅ ਲੱਗਦਾ ਤਾਂ ਜੀਤੀ ਦੇ ਪਰਸ ਵਿਚੋਂ ਵੀ ਪੈਸੇ ਕੱਢ ਕੇ ਲੈ ਜਾਂਦਾ । ਉਸ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਲੱਗਭੱਗ ਇਕੱਲੀ ਨੇ ਹੀ ਕੀਤਾ । ਸ਼ਰਾਬ ਪੀਣ ਕਾਰਨ ਉਸ ਦੇ ਪਤੀ ਨੂੰ ਕਾਲਾ ਪੀਲੀਆ ਹੋ ਗਿਆ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਜੀਤੀ ਕੋਲ ਛੱਡ ਗਿਆ । ਸਾਰੀ ਉਮਰ ਉਸ ਆਦਮੀ ਵੱਲੋਂ ਦਿੱਤੇ ਗਏ ਦੁੱਖ ਅਤੇ ਪ੍ਰੇਸ਼ਾਨੀਆਂ ਕਾਰਨ ਉਸ ਦੀ ਸੇਵਾ ਲਈ ਜੀਤੀ ਦਾ ਬਿਲਕੁਲ ਮਨ ਨਹੀਂ ਕਰ ਰਿਹਾ ਸੀ ,ਪਰ ਉਹ ਇੱਕ ਧਾਰਮਿਕ ਸੁਭਾਅ ਦੀ ਔਰਤ ਹੋਣ ਕਾਰਨ ਉਸ ਨੇ ਆਪਣਾ ਫਰਜ਼ ਸਮਝ ਕੇ ਉਸ ਆਦਮੀ ਦੀ ਦਿਨ ਰਾਤ ਸੇਵਾ ਕੀਤੀ । ਕੁਝ ਸਾਲਾਂ ਬਾਅਦ ਜੱਸੀ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ । ਬੱਚਿਆਂ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਰਿਸ਼ਤੇਦਾਰ ਉਨ੍ਹਾਂ ਦੇ ਵਿਆਹ ਦੀਆਂ ਗੱਲਾਂ ਕਰਨ ਲੱਗ ਪਏ ,ਪਰ ਜੀਤੀ ਨੂੰ ਆਪਣਾ ਮਕਾਨ ਬਣਾਉਣ ਦੀ ਚਿੰਤਾ ਸਤਾ ਰਹੀ ਸੀ । ਇਸ ਬਾਬਤ ਜਦੋਂ ਉਸ ਨੇ ਆਪਣੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਉਨ੍ਹਾਂ ਨੇ ਪਿੰਡ ਵਿੱਚ ਰਿਹਾਇਸ਼ ਵਾਲੀ ਸਾਰੀ ਜਗ੍ਹਾ ਜੱਸੀ ਦੇ ਭਰਾ ਦੇ ਨਾਮ ਕਰਵਾ ਕੇ ਉਸ ਦੀ ਕੋਠੀ ਬਣਾ ਦਿੱਤੀ ਹੈ ਅਤੇ ਜੱਸੀ ਵੱਲੋਂ ਦਿੱਤੇ ਪੈਸਿਆਂ ਨਾਲ ਜੱਸੀ ਦੇ ਭਰਾ ਦੇ ਬੱਚਿਆਂ ਦਾ ਵਿਆਹ ਕਰ ਦਿੱਤਾ ਹੈ । ਇਸ ਤੇ ਜਦੋਂ ਜੀਤੀ ਨੇ ਇਤਰਾਜ਼ ਜ਼ਾਹਿਰ ਕੀਤਾ ਤਾਂ ਜੀਤੀ ਦੇ ਸਹੁਰਾ ਪਰਿਵਾਰ ਨੇ ਧਮਕੀ ਦਿੱਤੀ ਕਿ ਜੇਕਰ ਉਹ ਰੌਲਾ ਪਾਵੇਗੀ ਤਾਂ ਉਹ ਜ਼ਮੀਨ ਵਿੱਚ ਵੀ ਉਸ ਨੂੰ ਹਿੱਸਾ ਨਹੀਂ ਦੇਣਗੇ । ਜੀਤੀ ਦੇ ਸਹੁਰਾ ਪਰਿਵਾਰ ਵੱਲੋਂ ਆਪਣੇ ਹੋਣਹਾਰ ਆਗਿਆਕਾਰੀ ਪੁੱਤਰ ਨਾਲ ਕੀਤੀ ਕਾਣੀ ਵੰਡ ਕਾਰਨ ਜੀਤੀ ਹੈਰਾਨ ਵੀ ਸੀ ਅਤੇ ਪ੍ਰੇਸ਼ਾਨ ਵੀ !!
ਹਰਵਿੰਦਰ ਭੰਗੂ

Comments
Post a Comment