ਕਰੋੜਪਤੀ ਬਾਪੂ
ਕਰੋੜਪਤੀ ਬਾਪੂ
( ਵਿਅੰਗ )
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ
ਬਾਪੂ ਦੀ ਜੇਬ ਚ ਪੈਸੇ ਨੇ
ਉਹਦੇ ਮਿੱਤਰ ਬੇਲੀ ਵਾਹਲੇ ਨੇ
ਹਰ ਵੇਲੇ ਤਿਗੜਮਬਾਜ਼ੀ ਵਿੱਚ
ਸਭ ਇੱਕ ਦੂਜੇ ਤੋਂ ਕਾਹਲੇ ਨੇ
ਜਿਸ ਦਿਨ ਪੈਸੇ ਮੁੱਕ ਜਾਣੇ ਨੇ
ਉਹਨੇ ਹੌਲਾ ਹੋ ਕੇ ਬਹਿ ਜਾਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ
ਜਦੋਂ ਦਾਰੂ ਸਿੱਕਾ ਚੱਲਦਾ ਏ
ਕਹਿੰਦੇ ਤੁਹਾਨੂੰ ਬੋਲਣ ਦੀ ਲੋੜ ਨਹੀਂ
ਜੇ ਰੋਟੀ ਤੁਹਾਤੋਂ ਨਹੀਂ ਸਰਦੀ
ਮੈਨੂੰ ਕੰਮ ਵਾਲਿਆਂ ਦੀ ਥੋੜ ਨਹੀਂ
ਜਿਸ ਦਿਨ ਬਾਪੂ ਦਾ ਸਿਰ ਦੁੱਖ ਦਾ
ਕਹਿੰਦੇ ਉੱਠੋ .....ਡਾਕਟਰ ਦੇ ਜਾਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨੀ ਆਉਣ
ਬਾਪੂ ਨੂੰ ਪੁੱਛੋ ਪੈਸੇ ਜੀ
ਤੁਸੀਂ ਕਿੱਥੇ ਕਿੱਥੇ ਖਰਚੇ ਨੇ
ਕਹਿੰਦੇ ਮੇਰੇ ਸੀ ਮੈਂ ਖਰਚ ਲਏ
ਹੁਣ ਤੁਸੀਂ ਕੀ ਦੇਣੇ ਪਰਚੇ ਨੇ
ਜੇ ਵਾਹਲੇ ਔਖੇ ਹੈਗੇ ਓ
ਛੱਡ ਦਿਓ ਮੈਨੂੰ ਤੁਸੀਂ ਬੁਲਾਓਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ
( ਵਿਅੰਗ )
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ
ਬਾਪੂ ਦੀ ਜੇਬ ਚ ਪੈਸੇ ਨੇ
ਉਹਦੇ ਮਿੱਤਰ ਬੇਲੀ ਵਾਹਲੇ ਨੇ
ਹਰ ਵੇਲੇ ਤਿਗੜਮਬਾਜ਼ੀ ਵਿੱਚ
ਸਭ ਇੱਕ ਦੂਜੇ ਤੋਂ ਕਾਹਲੇ ਨੇ
ਜਿਸ ਦਿਨ ਪੈਸੇ ਮੁੱਕ ਜਾਣੇ ਨੇ
ਉਹਨੇ ਹੌਲਾ ਹੋ ਕੇ ਬਹਿ ਜਾਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ
ਜਦੋਂ ਦਾਰੂ ਸਿੱਕਾ ਚੱਲਦਾ ਏ
ਕਹਿੰਦੇ ਤੁਹਾਨੂੰ ਬੋਲਣ ਦੀ ਲੋੜ ਨਹੀਂ
ਜੇ ਰੋਟੀ ਤੁਹਾਤੋਂ ਨਹੀਂ ਸਰਦੀ
ਮੈਨੂੰ ਕੰਮ ਵਾਲਿਆਂ ਦੀ ਥੋੜ ਨਹੀਂ
ਜਿਸ ਦਿਨ ਬਾਪੂ ਦਾ ਸਿਰ ਦੁੱਖ ਦਾ
ਕਹਿੰਦੇ ਉੱਠੋ .....ਡਾਕਟਰ ਦੇ ਜਾਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨੀ ਆਉਣ
ਬਾਪੂ ਨੂੰ ਪੁੱਛੋ ਪੈਸੇ ਜੀ
ਤੁਸੀਂ ਕਿੱਥੇ ਕਿੱਥੇ ਖਰਚੇ ਨੇ
ਕਹਿੰਦੇ ਮੇਰੇ ਸੀ ਮੈਂ ਖਰਚ ਲਏ
ਹੁਣ ਤੁਸੀਂ ਕੀ ਦੇਣੇ ਪਰਚੇ ਨੇ
ਜੇ ਵਾਹਲੇ ਔਖੇ ਹੈਗੇ ਓ
ਛੱਡ ਦਿਓ ਮੈਨੂੰ ਤੁਸੀਂ ਬੁਲਾਓਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ
ਉਹ ਬੇਬੇ ਜੀ ਨਾਲ ਲੜਦੇ ਨੇ
ਕਹਿੰਦੇ ਜੱਬ ਹੀ ਸਾਰਾ ਨਬੇੜ ਦੇਣਾ
ਕੱਲ੍ਹ ਸੱਦ ਕੇ ਤੇਰੇ ਭਰਾਵਾਂ ਨੂੰ
ਤੈਨੂੰ ਪੇਕਿਆਂ ਵੱਲ ਖਦੇੜ ਦੇਣਾ
ਸ਼ਿਮਲੇ ਤੋਂ ਨਵੀ ਲਿਆਵਾਂਗੇ
ਇਸ ਬੁੱਢੀ ਤੋਂ ਮੈਂ ਕੀ ਕਰਾਉਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨੀ ਆਉਣਾ
ਉਹ ਨਿੱਤ ਸ਼ਹਿਰ ਨੂੰ ਜਾਂਦੇ ਨੇ
ਤੇ ਮਾੜਾ ਕੱਪੜਾ ਪਾਉਂਦੇ ਨਾ
ਮੁਰਗੇ ਤੋਂ ਨੀਚੇ ਖੜ੍ਹਦੇ ਨਹੀਂ
ਤੇ ਕੱਦੂ ਘੀਆ ਖਾਂਦੇ ਨਾ
ਕਹਿੰਦੇ ਪਾਸਤਾ ਮੈਗੀ ਧਰ ਲਓ ਬਈ
ਮੂੰਗੀ ਮਸਰੀ ਦਾ ਕੀ ਖਾਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ
ਜਦੋਂ ਚਿੱਠੀ ਇਨਕਮ ਟੈਕਸ ਵਾਲੀ
ਬਾਪੂ ਜੀ ਦੇ ਨਾਂ ਤੇ ਆਉਂਦੀ ਏ
ਫਿਰ ਭੰਗੂ ਬਾਪੂ ਜੀ ਕਹਿੰਦੇ
ਬੱਚਿਆਂ ਨੂੰ ਪੜ੍ਹਨੀ ਆਉਂਦੀ ਏ
ਹੁਣ ਬੁੱਢੇ ਵਾਰੀਂ ਕੀ ਕਹੀਏ
ਸਭ ਉਸ ਸਤਿਗੁਰ ਦਾ ਹੈ ਭਾਣਾ
ਬਾਪੂ ਜੀ ਕਹਿੰਦੇ ਮੈਂ ਬਹੁਤ ਸਿਆਣਾ
ਤੁਹਾਨੂੰ ਬੱਚਿਓ ਸਮਝ ਨਹੀਂ ਆਉਣਾ ।
ਹਰਵਿੰਦਰ ਭੰਗੂ
Very nice.....
ReplyDeleteNice one
ReplyDelete👌👌🔥
ReplyDeleteHa ha very nice. All old man r same. You cannot change them.
ReplyDeleteAgree they r rigid
ReplyDelete