ਕਰੋਨਾ ਆ ਗਿਆ
ਕਰੋਨਾ ਆ ਗਿਆ
ਬਚਪਨ ਦੁੱਖਾਂ ਪ੍ਰੇਸ਼ਾਨੀਆਂ ਤੋਂ ਕੋਹਾਂ ਦੂਰ ਹੁੰਦਾ ਹੈ ।ਇਹ ਉਹ ਮਸਤ ਉਮਰ ਹੁੰਦੀ ਹੈ ਜਦੋਂ ਬੱਚਾ ਆਪਣੇ ਹਾਣ ਦੇ ਬੱਚਿਆਂ ਨਾਲ ਨਿੱਕੀਆਂ ਨਿੱਕੀਆਂ ਖੇਡਾਂ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ ।ਮੇਰਾ ਘਰ ਇੱਕ ਐਸੇ ਮੁਹੱਲੇ ਵਿੱਚ ਹੈ ਜਿੱਥੇ ਵਿਹੜੇ ਨਾ ਹੋਣ ਕਾਰਨ ਮੈਂ ਆਪਣੇ ਬੈੱਡਰੂਮ ਵਿੱਚੋਂ ਨਿਕਲਣ ਤੋਂ ਲੈ ਕੇ ਰਾਤੀਂ ਵੜਨ ਤੱਕ ਬੱਚਿਆਂ ਨੂੰ ਗਲੀ ਵਿੱਚ ਹੀ ਕਦੀ ਗੁੱਲੀ ਡੰਡਾ ,ਕਦੇ ਪਿੱਠੂ ਗਰਮ ,ਕਦੇ ਬੈਡਮਿੰਟਨ ਅਤੇ ਕਦੇ ਕ੍ਰਿਕਟ ਖੇਡਦੇ ਦੇਖਦੀ ਹਾਂ ।ਹੁਣ ਤਾਂ ਉਨ੍ਹਾਂ ਦੀ ਆਵਾਜ਼ ਤੋਂ ਹੀ ਉਨ੍ਹਾਂ ਦੀ ਪਹਿਚਾਣ ਹੋ ਗਈ ਅਤੇ ਇਨ੍ਹਾਂ ਵਿੱਚੋਂ ਕਿਹੜਾ ਰੋਂਡੀ ਹੈ ਇਹ ਵੀ ਪਤਾ ਚੱਲ ਗਿਆ ਹੈ ।ਇਹ ਗਲੀ ਮੇਰੀ ਰਸੋਈ ਦੇ ਨਾਲ ਲੱਗਦੀ ਹੈ ਅਤੇ ਔਰਤਾਂ ਦਾ ਜ਼ਿਆਦਾ ਸਮਾਂ ਰਸੋਈ ਵਿੱਚ ਬੀਤਣ ਕਾਰਨ ਮੇਰਾ ਸਮਾਂ ਤਕਰੀਬਨ ਇਨ੍ਹਾਂ ਬੱਚਿਆਂ ਦੇ ਨਾਲ ਨਾਲ ਹੀ ਚੱਲਦਾ ਹੈ ।ਇੱਕ ਦਿਨ ਜਦੋਂ ਮੈਂ ਆਪਣੀ ਰਸੋਈ ਵਿੱਚ ਗਈ ਤਾਂ ਪੁਲਿਸ ਦੀ ਗੱਡੀ ਦੇ ਹੂਟਰ ਸੁਣਾਈ ਦਿੱਤੇ ਅਤੇ ਇਹ ਬੱਚੇ ਭੱਜੇ ਜਾਂਦੇ ਉੱਚੀ ਉੱਚੀ ਇੱਕ ਦੂਜੇ ਨੂੰ ਕਹਿ ਰਹੇ ਸਨ ....ਭੱਜ ਲੋ ਓਏ ....ਕਰੋਨਾ ਆ ਗਿਆ !!
ਹਰਵਿੰਦਰ ਭੰਗੂ
I liked this very much.
ReplyDelete