ਔਰਤ
ਔਰਤ
ਰੱਬ ਨੇ ਕੈਸੀ ਖੇਡ ਰਚਾਈ
ਔਰਤ ਵੀ ਕੀ ਸ਼ੈਅ ਬਣਾਈ
ਮਾਂ ..ਭੈਣ ..ਬੇਟੀ.. ਤੇ ਪਤਨੀ
ਇੱਕ ਬਣਾਈ ਸਾਲੀ
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਔਰਤ ਦੀ ਪਰਿਭਾਸ਼ਾ ਸਾਰੇ
ਆਪਣੀ ਆਪਣੀ ਦਿੰਦੇ ਨੇ
ਕੋਈ ਇੱਥੇ ਲੱਗੇ ਦੇਵੀ
ਕਿਸੇ ਨੂੰ ਕੁਲਟਾ ਕਹਿੰਦੇ ਨੇ
ਜਦ ਕਿ ਸੱਚ ਇਹ ਸਾਰੇ ਜਾਨਣ
ਦੋਨੋਂ ਹੱਥ ਵੱਜਦੀ ਤਾਲੀ
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਔਰਤ ਜੇ ਗੱਲ ਥੋਡੀ ਮੰਨੇ
ਤਾਂ ਉਹ ਮਨ ਨੂੰ ਜੱਚਦੀ ਏ
ਜੇ ਉਹ ਆਪਣੀ ਹੋਂਦ ਜਿਤਾਵੇ
ਤਾਂ ਕੁੱਤੀ ...ਰੰਡੀ... ਕੁਲਟਾ ...ਗਸ਼ਤੀ
ਓਹੀਓ ਔਰਤ ਲੱਗਦੀ ਏ
ਮੌਕੇ ਦੇ ਨਾਲ ਰੁੜਦੇ ਲੋਕੀ
ਜਿਵੇਂ ਬੈਂਗਣ ਵਿੱਚ ਥਾਲੀ
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਭਾਵੇਂ ਇੱਕੀਵੀਂ ਸਦੀ ਹੈ ਚੱਲਦੀ
ਸੋਚ ਸਾਡੀ ਉੱਥੇ ਦੀ ਉੱਥੇ
ਜੇ ਫਸ ਗਈ ਤਾਂ ਵਾਹਲੀ ਚੰਗੀ
ਨਹੀਂ ਤਾਂ ਭੰਡ ਦਿਓ ਸਾਰੇ ਕਿੱਤੇ
ਸਮਝ ਨਹੀਂ ਆਉਂਦੀ 2020 ਹੈ
ਜਾਂ ਉੱਨੀ ਸੌ ਸੰਤਾਲੀ (1947)
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਘਰ ਆਪਣੇ ਦੀ ਔਰਤ ਹੋਵੇ
ਤਾਂ ਜ਼ਿੰਮੇਵਾਰੀ ਲੱਗਦੀ ਏ
ਹੋਵੇ ਮਜਬੂਰ ਤੇ ਉੱਤੋਂ ਬੇਗਾਨੀ
ਮੌਕਾ ਪਾ ਦੁਨੀਆਂ ਠੱਗਦੀ ਏ
ਭੰਗੂ ਸਮਝ ਨਾ ਪਾਵੇ ਇਹ
ਦੁਨੀਆਂ ਦੀ ਸੋਚ ਨਿਰਾਲੀ
ਗਾਲ੍ਹਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਹਰਵਿੰਦਰ ਭੰਗੂ
ਰੱਬ ਨੇ ਕੈਸੀ ਖੇਡ ਰਚਾਈ
ਔਰਤ ਵੀ ਕੀ ਸ਼ੈਅ ਬਣਾਈ
ਮਾਂ ..ਭੈਣ ..ਬੇਟੀ.. ਤੇ ਪਤਨੀ
ਇੱਕ ਬਣਾਈ ਸਾਲੀ
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਔਰਤ ਦੀ ਪਰਿਭਾਸ਼ਾ ਸਾਰੇ
ਆਪਣੀ ਆਪਣੀ ਦਿੰਦੇ ਨੇ
ਕੋਈ ਇੱਥੇ ਲੱਗੇ ਦੇਵੀ
ਕਿਸੇ ਨੂੰ ਕੁਲਟਾ ਕਹਿੰਦੇ ਨੇ
ਜਦ ਕਿ ਸੱਚ ਇਹ ਸਾਰੇ ਜਾਨਣ
ਦੋਨੋਂ ਹੱਥ ਵੱਜਦੀ ਤਾਲੀ
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਔਰਤ ਜੇ ਗੱਲ ਥੋਡੀ ਮੰਨੇ
ਤਾਂ ਉਹ ਮਨ ਨੂੰ ਜੱਚਦੀ ਏ
ਜੇ ਉਹ ਆਪਣੀ ਹੋਂਦ ਜਿਤਾਵੇ
ਤਾਂ ਕੁੱਤੀ ...ਰੰਡੀ... ਕੁਲਟਾ ...ਗਸ਼ਤੀ
ਓਹੀਓ ਔਰਤ ਲੱਗਦੀ ਏ
ਮੌਕੇ ਦੇ ਨਾਲ ਰੁੜਦੇ ਲੋਕੀ
ਜਿਵੇਂ ਬੈਂਗਣ ਵਿੱਚ ਥਾਲੀ
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਭਾਵੇਂ ਇੱਕੀਵੀਂ ਸਦੀ ਹੈ ਚੱਲਦੀ
ਸੋਚ ਸਾਡੀ ਉੱਥੇ ਦੀ ਉੱਥੇ
ਜੇ ਫਸ ਗਈ ਤਾਂ ਵਾਹਲੀ ਚੰਗੀ
ਨਹੀਂ ਤਾਂ ਭੰਡ ਦਿਓ ਸਾਰੇ ਕਿੱਤੇ
ਸਮਝ ਨਹੀਂ ਆਉਂਦੀ 2020 ਹੈ
ਜਾਂ ਉੱਨੀ ਸੌ ਸੰਤਾਲੀ (1947)
ਗਾਲਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਘਰ ਆਪਣੇ ਦੀ ਔਰਤ ਹੋਵੇ
ਤਾਂ ਜ਼ਿੰਮੇਵਾਰੀ ਲੱਗਦੀ ਏ
ਹੋਵੇ ਮਜਬੂਰ ਤੇ ਉੱਤੋਂ ਬੇਗਾਨੀ
ਮੌਕਾ ਪਾ ਦੁਨੀਆਂ ਠੱਗਦੀ ਏ
ਭੰਗੂ ਸਮਝ ਨਾ ਪਾਵੇ ਇਹ
ਦੁਨੀਆਂ ਦੀ ਸੋਚ ਨਿਰਾਲੀ
ਗਾਲ੍ਹਾਂ ਵਰਗਾ ਰਿਸ਼ਤਾ ਜਾਪੇ
ਸੋਚੇ ਕਰਮਾਂ ਵਾਲੀ
ਹਰਵਿੰਦਰ ਭੰਗੂ
Comments
Post a Comment