ਵਰਕਿੰਗ ਮਦਰ
ਵਰਕਿੰਗ ਮਦਰ
ਤੂੰ ਜਿਗਰ ਮੇਰੇ ਦਾ ਟੋਟਾ ਏ
ਤੈਨੂੰ ਦਿਲ ਚੋਂ ਮੈਂ ਕੱਢ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਤੈਨੂੰ ਇਸ ਦੁਨੀਆਂ ਤੇ ਵੇਖਣ ਲਈ
ਮੈਂ ਬੜੇ ਹੀ ਪਾਪੜ ਵੇਲੇ ਨੇ
ਹੁਣ ਵੱਡਾ ਤੂੰ ਪੁੱਤ ਹੋ ਗਿਆ ਏ
ਤੈਨੂੰ ਲੱਗਦਾ ਮੰਮਾ ਵਿਹਲੇ ਨੇ
ਤੈਨੂੰ ਆਪਣੇ ਕੋਲੋਂ ਦੂਰ ਕਰਾਂ
ਗੱਲ ਮੂੰਹ ਚੋਂ ਵੀ ਕੱਢ ਸਕਦੀ ਨਾ
ਤੂੰ ਪੁੱਤਰ ਏਂ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਨੌਂ ਮਹੀਨੇ ਵਿੱਚ ਤਕਲੀਫ਼ਾਂ ਦੇ
ਮੈਂ ਬੜੇ ਹੀ ਔਖੇ ਕੱਟੇ ਸੀ
ਤੂੰ ਹੋਇਆ ਸੁੱਖ ਦਾ ਸਾਹ ਆਇਆ
ਤੰਦ ਮੋਹਾਂ ਵਾਲੇ ਵੱਟੇ ਸੀ
ਤੂੰ ਸਾਜ਼ ਮੇਰਿਆਂ ਸੁਪਨਿਆਂ ਦਾ
ਤੈਥੋਂ ਮੂੰਹ ਭੋਰਾ ਵੱਟ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈਂ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਤੈਨੂੰ ਵਿੱਚ ਕਰੈਚਾਂ ਛੱਡ ਛੱਡ ਕੇ
ਬੜਾ ਔਖਾ ਪੁੱਤਰਾ ਪਾਲਿਆ ਸੀ
ਦਿਲ ਘੱਟਦਾ ਸਾਰਾ ਦਿਨ ਮੇਰਾ
ਮੈਂ ਆਪਣਾ ਆਪ ਗਵਾ ਲਿਆ ਸੀ
ਨੱਤ ਤੇਰੀਆਂ ਖੁਸ਼ੀਆਂ ਖਾਤਰ ਹੀ
ਭੰਗੂ ਨੌਕਰੀ ਵੀ ਛੱਡ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਤੂੰ ਜਿਗਰ ਮੇਰੇ ਦਾ ਟੋਟਾ ਏ
ਤੈਨੂੰ ਦਿਲ ਚੋਂ ਮੈਂ ਕੱਢ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਤੈਨੂੰ ਇਸ ਦੁਨੀਆਂ ਤੇ ਵੇਖਣ ਲਈ
ਮੈਂ ਬੜੇ ਹੀ ਪਾਪੜ ਵੇਲੇ ਨੇ
ਹੁਣ ਵੱਡਾ ਤੂੰ ਪੁੱਤ ਹੋ ਗਿਆ ਏ
ਤੈਨੂੰ ਲੱਗਦਾ ਮੰਮਾ ਵਿਹਲੇ ਨੇ
ਤੈਨੂੰ ਆਪਣੇ ਕੋਲੋਂ ਦੂਰ ਕਰਾਂ
ਗੱਲ ਮੂੰਹ ਚੋਂ ਵੀ ਕੱਢ ਸਕਦੀ ਨਾ
ਤੂੰ ਪੁੱਤਰ ਏਂ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਨੌਂ ਮਹੀਨੇ ਵਿੱਚ ਤਕਲੀਫ਼ਾਂ ਦੇ
ਮੈਂ ਬੜੇ ਹੀ ਔਖੇ ਕੱਟੇ ਸੀ
ਤੂੰ ਹੋਇਆ ਸੁੱਖ ਦਾ ਸਾਹ ਆਇਆ
ਤੰਦ ਮੋਹਾਂ ਵਾਲੇ ਵੱਟੇ ਸੀ
ਤੂੰ ਸਾਜ਼ ਮੇਰਿਆਂ ਸੁਪਨਿਆਂ ਦਾ
ਤੈਥੋਂ ਮੂੰਹ ਭੋਰਾ ਵੱਟ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈਂ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਤੈਨੂੰ ਵਿੱਚ ਕਰੈਚਾਂ ਛੱਡ ਛੱਡ ਕੇ
ਬੜਾ ਔਖਾ ਪੁੱਤਰਾ ਪਾਲਿਆ ਸੀ
ਦਿਲ ਘੱਟਦਾ ਸਾਰਾ ਦਿਨ ਮੇਰਾ
ਮੈਂ ਆਪਣਾ ਆਪ ਗਵਾ ਲਿਆ ਸੀ
ਨੱਤ ਤੇਰੀਆਂ ਖੁਸ਼ੀਆਂ ਖਾਤਰ ਹੀ
ਭੰਗੂ ਨੌਕਰੀ ਵੀ ਛੱਡ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਸ਼ਾਮੀ ਥੱਕ ਹਾਰ ਕੇ ਘਰ ਆਉਣਾ
ਤੈਨੂੰ ਵੇਖ ਕੇ ਚਾਅ ਚੜ੍ਹ ਜਾਂਦਾ ਸੀ
ਮੈਂ ਵੱਲ ਰਸੋਈ ਮੂੰਹ ਕਰਨਾ
ਤੂੰ ਪਹਿਲਾਂ ਹੀ ਵੜ ਜਾਂਦਾ ਸੀ
ਤੂੰ ਭਾਂਡਿਆਂ ਦੇ ਨਾਲ ਮਸਤ ਹੋਣਾ
ਮੈਂ ਤੜਫਣਾ ਕਿ ਚੱਕ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਜਦੋਂ ਆਪਣੀ ਤੋਤਲੀ ਬੋਲੀ ਵਿੱਚ
ਪਾਪਾ ਨੂੰ ਆਰਡਰ ਲਾਉਂਦਾ ਸੀ
ਇੱਕ ਰਿਮੋਟ ਕਾਰ ਇੱਕ ਵੇਵਲੈੱਟ
ਤੇ ਕਿੰਨਾ ਹੀ ਕੁਝ ਗਿਣਵਾਉਂਦਾ ਸੀ
ਪਾਪਾ ਵੀ ਅੱਗੋਂ ਰੁਕਦੇ ਨਾ
ਲਿਆਉਂਦੇ ਕੀ ਕੀ ਮੈਂ ਦੱਸ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਜਦੋਂ ਪਾਪਾ ਸ਼ਾਮੀ ਘਰ ਆਉਂਦੇ
ਤੂੰ ਬਾਹਰ ਘੇਰ ਕੇ ਖੜ੍ਹ ਜਾਣਾ
ਮੇਰੇ ਨਾਲ ਖੇਡੋ ਤੁਸੀਂ ਪਾਪਾ ਜੀ
ਤੂੰ ਝੱਟ ਘਨੇੜੇ ਚੜ੍ਹ ਜਾਣਾ
ਤੇਰਾ ਪੁੱਤ ਖੇਡ ਕੇ ਥੱਕਦਾ ਨਹੀਂ
ਰੋਂਦੇ ਪਾਪਾ... ਮੈਂ ਹੱਸ ਸਕਦੀ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ
ਜਦੋਂ ਸ਼ਾਮੀ ਕ੍ਰਿਕਟ ਅਕੈਡਮੀ ਚੋਂ
ਅਸੀਂ ਦੋਵੇਂ ਲੈਣ ਤੈਨੂੰ ਆਉਂਦੇ ਸੀ
ਫਿਰ ਪੂਰੇ ਰਸਤੇ ਪਾਪਾ ਜੀ
ਤੇਰੇ ਫਿਊਚਰ ਪਲੈਨ ਬਣਾਉਂਦੇ ਸੀ
ਅੱਜ ਜ਼ਿੰਦਗੀ ਹੋਰ ਹੀ ਹੋਣੀ ਸੀ
ਜਾਂਦੇ ਪਾਪਾ ਜੇ ਵੱਲ ਰੱਬ ਦੇ ਨਾ
ਤੂੰ ਪੁੱਤਰ ਏ ਤੂੰ ਛੱਡ ਸਕਦੈ
ਪਰ ਮਾਂ ਤੈਨੂੰ ਛੱਡ ਸਕਦੀ ਨਾ ।
ਹਰਵਿੰਦਰ ਭੰਗੂ
Comments
Post a Comment