ਵਿਸਾਖੀ
ਵਿਸਾਖੀ
ਨਿੱਕੇ ਹੁੰਦਿਆਂ ਦੇ ਹੀ ਸਾਡੇ
ਮਨ ਦੇ ਉੱਤੇ ਛਾ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ
ਵੱਡੇ ਹੋਏ ਸਮਝ ਆਈ
ਇਹ ਦਮਾਮੇ ਜੋਗਾ ਕਿੱਥੇ ਐ
ਪੈਸੇ ਸਾਰੇ ਆੜ੍ਹਤੀਏ ਰੱਖ ਲਏ
ਮਿੱਟੀ ਇਹਦੇ ਹਿੱਸੇ ਅੈ
ਖਾਲੀ ਹੱਥ ਜਦ ਘਰ ਨੂੰ ਮੁੜਿਆ
ਨੇਰ ਚੁਫ਼ੇਰੇ ਛਾ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ
ਸਾਰਾ ਟੱਬਰ ਜੱਟ ਬਾਈ ਦਾ
ਮਿੱਟੀ ਦੇ ਨਾਲ ਮਿੱਟੀ ਹੁੰਦਾ
ਦੇਖ ਡਾਕੀਆ ਦਿਲ ਘਬਰਾਵੇ
ਜਿਵੇਂ ਫੜਾਉਂਦਾ ਚਿੱਠੀ ਹੁੰਦਾ
ਸੁਸਾਇਟੀ ਦਫ਼ਤਰ ,ਬੈਂਕ ਦੂਰ ਤੋਂ
ਦੇਖ ਕੇ ਦਿਲ ਘਬਰਾ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ
ਗਾਣਿਆਂ ਦੇ ਵਿੱਚ ਟੋਹਰ ਜੱਟ ਦੀ
ਜਿਹੜੇ ਵੀਰੇ ਗਾਉਂਦੇ ਨੇ
ਸਟੇਜਾਂ ਉੱਤੇ ਛਾਲਾਂ ਮਾਰਨ
ਕਿਉਂ ਖੇਤੀ ਨਾ ਅਪਣਾਉਂਦੇ ਨੇ
ਦੇਖ ਕੇ ਘਾਟੇ ਵਾਲਾ ਸੌਦਾ
ਭੰਗੂ ਦਿਲ ਢੇਰੀ ਢਾਹ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ ।।
ਹਰਵਿੰਦਰ ਭੰਗੂ
ਨਿੱਕੇ ਹੁੰਦਿਆਂ ਦੇ ਹੀ ਸਾਡੇ
ਮਨ ਦੇ ਉੱਤੇ ਛਾ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ
ਵੱਡੇ ਹੋਏ ਸਮਝ ਆਈ
ਇਹ ਦਮਾਮੇ ਜੋਗਾ ਕਿੱਥੇ ਐ
ਪੈਸੇ ਸਾਰੇ ਆੜ੍ਹਤੀਏ ਰੱਖ ਲਏ
ਮਿੱਟੀ ਇਹਦੇ ਹਿੱਸੇ ਅੈ
ਖਾਲੀ ਹੱਥ ਜਦ ਘਰ ਨੂੰ ਮੁੜਿਆ
ਨੇਰ ਚੁਫ਼ੇਰੇ ਛਾ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ
ਸਾਰਾ ਟੱਬਰ ਜੱਟ ਬਾਈ ਦਾ
ਮਿੱਟੀ ਦੇ ਨਾਲ ਮਿੱਟੀ ਹੁੰਦਾ
ਦੇਖ ਡਾਕੀਆ ਦਿਲ ਘਬਰਾਵੇ
ਜਿਵੇਂ ਫੜਾਉਂਦਾ ਚਿੱਠੀ ਹੁੰਦਾ
ਸੁਸਾਇਟੀ ਦਫ਼ਤਰ ,ਬੈਂਕ ਦੂਰ ਤੋਂ
ਦੇਖ ਕੇ ਦਿਲ ਘਬਰਾ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ
ਗਾਣਿਆਂ ਦੇ ਵਿੱਚ ਟੋਹਰ ਜੱਟ ਦੀ
ਜਿਹੜੇ ਵੀਰੇ ਗਾਉਂਦੇ ਨੇ
ਸਟੇਜਾਂ ਉੱਤੇ ਛਾਲਾਂ ਮਾਰਨ
ਕਿਉਂ ਖੇਤੀ ਨਾ ਅਪਣਾਉਂਦੇ ਨੇ
ਦੇਖ ਕੇ ਘਾਟੇ ਵਾਲਾ ਸੌਦਾ
ਭੰਗੂ ਦਿਲ ਢੇਰੀ ਢਾਹ ਗਿਆ ਸੀ
ਆਈ ਵਿਸਾਖੀ ਜੱਟ ਦਮਾਮੇ
ਮਾਰਦਾ ਮੇਲੇ ਆ ਗਿਆ ਸੀ ।।
ਹਰਵਿੰਦਰ ਭੰਗੂ
Wowww
ReplyDeleteawesome
ReplyDelete