ਅਣਥੱਕ ਮਿਹਨਤ
ਅਣਥੱਕ ਮਿਹਨਤ
ਅਸੀਂ ਛੋਟੇ ਘਰ ਵਿੱਚ ਰਹਿੰਦੇ ਸੀ
ਪਰ ਦਿਲ ਸਭਨਾਂ ਦੇ ਮਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਅਸੀਂ ਉੱਠਦੇ ਸਾਰ ਸਵੇਰੇ ਜੀ
ਸਭਨਾਂ ਨੇ ਕੰਮ ਤੇ ਲੱਗ ਜਾਣਾ
ਘੰਟੀ ਸੁਣਦਿਆਂ ਸਾਰ ਹੀ ਸਾਰਿਆਂ ਨੇ
ਬਸਤਾ ਚੁੱਕ ਸਕੂਲ ਨੂੰ ਭੱਜ ਜਾਣਾ
ਫਿਰ ਅੱਧੀ ਛੁੱਟੀ ਵੇਲੇ ਵੀ
ਸਭ ਆਪਸ ਦੇ ਵਿੱਚ ਮਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਅਸੀਂ ਆਉਂਦੇ ਸਾਰ ਸਕੂਲੋਂ ਜੀ
ਫਿਰ ਖੇਤਾਂ ਵੱਲ ਨੂੰ ਭੱਜਦੇ ਸੀ
ਪਹਿਲਾਂ ਪਾਣੀ ਦੇਣਾ ਫ਼ਸਲਾਂ ਨੂੰ
ਫਿਰ ਰਲ ਕੇ ਪੱਠੇ ਵੱਢਦੇ ਸੀ
ਫਿਰ ਟੋਕਾ ਟੁੱਕ ਕੇ ਵੇਹਲੇ ਹੋ
ਗੁੱਲੀ ਡੰਡੇ ਨੂੰ ਪਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਜਦੋਂ ਆਥਣ ਵੇਲੇ ਬੇਬੇ ਜੀ
ਅੱਜ ਖੀਰ ਬਣਾਈ ਕਹਿੰਦੇ ਸੀ
ਫਿਰ ਪੁੱਠੇ ਹੋ ਕੇ ਨੱਚਦੇ ਸੀ
ਨਾ ਕਿਸੇ ਦੇ ਆਖਿਆਂ ਬਹਿੰਦੇ ਸੀ
ਜਦੋਂ ਲੋਹੜੀ ਵੇਲੇ ਸਾਰਿਆਂ ਨੂੰ
ਲੱਡੂ ਮਿਲਦੇ ਤਿੱਲ ਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਫਿਰ ਰਾਤ ਹੋਣੀ ਅਸੀਂ ਦੀਵਾ ਲੈ
ਪੜ੍ਹਨ ਵਾਸਤੇ ਬਹਿ ਜਾਂਦੇ
ਜੇ ਨਾ ਲਿਖਿਆ ....ਮਾਸਟਰ ਕੁੱਟੂ
ਭਾਪਾ ਜੀ ਕੰਨ ਦੇ ਵਿੱਚ ਕਹਿ ਜਾਂਦੇ
ਜਦੋਂ ਤੇਲ ਮੁਕੇ ...ਦੀਵਾ ਬੁਝ ਜਾਏ
ਫਿਰ ਬਿਸਤਰ ਵੱਲ ਨੂੰ ਹਿੱਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਉਸ ਅਣਥੱਕ ਮਿਹਨਤ ਦੇ ਕਾਰਨ ਹੀ
ਅੱਜ ਪੈਰਾਂ ਤੇ ਖਲੋ ਗਏ ਹਾਂ
ਨਾਲ ਨੌਕਰੀਆਂ ਰੁਤਬੇ ਮਿਲ ਗਏ
ਅਸੀਂ ਸ਼ਹਿਰਾਂ ਜੋਗੇ ਹੋ ਗਏ ਹਾਂ
ਭੰਗੂ ਰਿਸ਼ਤਿਆਂ ਦੀ ਅਸੀਂ ਕਦਰ ਕੀਤੀ
ਤਾਹੀਓਂ ਐਤਵਾਰ ਪਿੰਡ ਮਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ ।
ਹਰਵਿੰਦਰ ਭੰਗੂ
ਅਸੀਂ ਛੋਟੇ ਘਰ ਵਿੱਚ ਰਹਿੰਦੇ ਸੀ
ਪਰ ਦਿਲ ਸਭਨਾਂ ਦੇ ਮਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਅਸੀਂ ਉੱਠਦੇ ਸਾਰ ਸਵੇਰੇ ਜੀ
ਸਭਨਾਂ ਨੇ ਕੰਮ ਤੇ ਲੱਗ ਜਾਣਾ
ਘੰਟੀ ਸੁਣਦਿਆਂ ਸਾਰ ਹੀ ਸਾਰਿਆਂ ਨੇ
ਬਸਤਾ ਚੁੱਕ ਸਕੂਲ ਨੂੰ ਭੱਜ ਜਾਣਾ
ਫਿਰ ਅੱਧੀ ਛੁੱਟੀ ਵੇਲੇ ਵੀ
ਸਭ ਆਪਸ ਦੇ ਵਿੱਚ ਮਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਅਸੀਂ ਆਉਂਦੇ ਸਾਰ ਸਕੂਲੋਂ ਜੀ
ਫਿਰ ਖੇਤਾਂ ਵੱਲ ਨੂੰ ਭੱਜਦੇ ਸੀ
ਪਹਿਲਾਂ ਪਾਣੀ ਦੇਣਾ ਫ਼ਸਲਾਂ ਨੂੰ
ਫਿਰ ਰਲ ਕੇ ਪੱਠੇ ਵੱਢਦੇ ਸੀ
ਫਿਰ ਟੋਕਾ ਟੁੱਕ ਕੇ ਵੇਹਲੇ ਹੋ
ਗੁੱਲੀ ਡੰਡੇ ਨੂੰ ਪਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਜਦੋਂ ਆਥਣ ਵੇਲੇ ਬੇਬੇ ਜੀ
ਅੱਜ ਖੀਰ ਬਣਾਈ ਕਹਿੰਦੇ ਸੀ
ਫਿਰ ਪੁੱਠੇ ਹੋ ਕੇ ਨੱਚਦੇ ਸੀ
ਨਾ ਕਿਸੇ ਦੇ ਆਖਿਆਂ ਬਹਿੰਦੇ ਸੀ
ਜਦੋਂ ਲੋਹੜੀ ਵੇਲੇ ਸਾਰਿਆਂ ਨੂੰ
ਲੱਡੂ ਮਿਲਦੇ ਤਿੱਲ ਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਫਿਰ ਰਾਤ ਹੋਣੀ ਅਸੀਂ ਦੀਵਾ ਲੈ
ਪੜ੍ਹਨ ਵਾਸਤੇ ਬਹਿ ਜਾਂਦੇ
ਜੇ ਨਾ ਲਿਖਿਆ ....ਮਾਸਟਰ ਕੁੱਟੂ
ਭਾਪਾ ਜੀ ਕੰਨ ਦੇ ਵਿੱਚ ਕਹਿ ਜਾਂਦੇ
ਜਦੋਂ ਤੇਲ ਮੁਕੇ ...ਦੀਵਾ ਬੁਝ ਜਾਏ
ਫਿਰ ਬਿਸਤਰ ਵੱਲ ਨੂੰ ਹਿੱਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ
ਉਸ ਅਣਥੱਕ ਮਿਹਨਤ ਦੇ ਕਾਰਨ ਹੀ
ਅੱਜ ਪੈਰਾਂ ਤੇ ਖਲੋ ਗਏ ਹਾਂ
ਨਾਲ ਨੌਕਰੀਆਂ ਰੁਤਬੇ ਮਿਲ ਗਏ
ਅਸੀਂ ਸ਼ਹਿਰਾਂ ਜੋਗੇ ਹੋ ਗਏ ਹਾਂ
ਭੰਗੂ ਰਿਸ਼ਤਿਆਂ ਦੀ ਅਸੀਂ ਕਦਰ ਕੀਤੀ
ਤਾਹੀਓਂ ਐਤਵਾਰ ਪਿੰਡ ਮਿਲਦੇ ਸੀ
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ
ਅਸੀਂ ਫੁੱਲਾਂ ਵਾਂਗੂੰ ਖਿਲਦੇ ਸੀ ।
ਹਰਵਿੰਦਰ ਭੰਗੂ
Comments
Post a Comment