ਵਧਾਈਆਂ


           ਵਧਾਈਆਂ
ਭੈਣ ਪਰਵਿੰਦਰ ਕੌਰ ਦੇ ਵਿਆਹ ਦੀ 25ਵੀ ਵਰ੍ਹੇਗੰਢ (02-04-2020 ) ਤੇ ਵਿਸ਼ੇਸ਼  ਭੇਂਟ ।।

ਤੁਹਾਨੂੰ ਸਾਡੇ ਭੈਣ ਜੀ
ਵਧਾਈਆਂ ਜੀ ਵਧਾਈਆਂ
ਤੁਹਾਨੂੰ ਸਾਡੇ ਜੀਜਾ ਜੀ
ਵਧਾਈਆਂ ਜੀ ਵਧਾਈਆਂ

  ਸੋਚਿਆ ਸੀ ਇਕੱਠੇ ਹੋ ਕੇ ਜਸ਼ਨ ਮਨਾਵਾਂਗੇ
ਕੱਠੇ ਪੀਵਾਂ ਖਾਵਾਂਗੇ ਤੇ ਭੰਗੜੇ ਵੀ ਪਾਵਾਂਗੇ
ਕਰੋਨੇ ਨਾ ਮੁਰਾਦ ਨੇ ਰੋਕਾਂ ਨੇ ਲਗਾਈਆਂ
ਤੁਹਾਨੂੰ ਸਾਡੇ ਭੈਣ ਜੀ ਵਧਾਈਆਂ ਜੀ ਵਧਾਈਆਂ

ਭਾਗਾਂ ਵਾਲਾ ਦਿਨ ਇਹ ਆਇਆ ਸਾਲਾਂ ਬਾਅਦ ਸੀ
ਖੁਸ਼ੀਆਂ ਮਨਾਵਾਂਗੇ ਇਹ ਦਿਲ ਦੀ ਮੁਰਾਦ ਸੀ
ਕਿਸ ਨੇ ਮੁਰਾਦਾਂ ਨੂੰ ਇਹ ਨਜ਼ਰਾਂ ਲਗਾਈਆਂ
ਤੁਹਾਨੂੰ ਸਾਡੇ ਭੈਣ ਜੀ ਵਧਾਈਆਂ ਜੀ ਵਧਾਈਆਂ

ਸਦਾ ਸੁਖੀ ਰੱਖੇ ਰੱਬ ਜੋੜੀ ਥੋੜੀ ਜੱਗ ਤੇ
ਰਹਿਮਤਾਂ ਦਾ ਮੀਂਹ ਇਹ ਵਰਾਵੇ ਰੱਬ ਸਭ ਤੇ
ਭੰਗੂ ਦੇ ਤਾਂ ਦਿਲ ਵਿੱਚ ਗੂੰਜਣ ਸ਼ਹਿਨਾਈਆਂ
ਤੁਹਾਨੂੰ ਸਾਡੇ ਭੈਣ ਜੀ ਵਧਾਈਆਂ ਜੀ ਵਧਾਈਆਂ
ਤੁਹਾਨੂੰ ਸਾਡੇ ਜੀਜਾ ਜੀ ਵਧਾਈਆਂ ਜੀ ਵਧਾਈਆਂ
ਸਾਰੇ ਪਰਿਵਾਰ ਨੂੰ ਵਧਾਈਆਂ ਜੀ ਵਧਾਈਆਂ ।। 



ਹਰਵਿੰਦਰ ਭੰਗੂ 

Comments