ਤੇਰੇ ਬਾਝੋਂ
ਤੇਰੇ ਬਾਝੋਂ
ਮੈਂ ਚੂਰ ਚੂਰ ਹੋ ਜਾਂਦੀ ਹਾਂ
ਤੇ ਦਿਲ ਵੀ ਹੋਕੇ ਭਰਦਾ ਏ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ਏ
ਸਭ ਰਿਸ਼ਤੇ ਇੱਥੇ ਗਰਜ਼ਾਂ ਦੇ
ਕੁਝ ਲਾਲਚ ਲੱਦੇ ਫ਼ਰਜ਼ਾਂ ਦੇ
ਸਭ ਆਪਣਾ ਹੱਕ ਜਤਾਉਂਦੇ ਨੇ
ਸਾਡੀ ਹਾਮੀ ਕੋਈ ਨਾ ਭਰਦਾ ਵੇ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ੲੇ
ਮੈਂ ਦਿਲ ਤੋਂ ਸਭ ਦਾ ਕਰਦੀ ਹਾਂ
ਫਿਰ ਵੀ ਦੁਨੀਆਂ ਤੇ ਕੱਲੀ ਵੇ
ਜੋ ਉੱਪਰੋਂ ਉੱਪਰੋਂ ਕਰਦੇ ਨੇ
ਬੈਠੇ ਦਿਲ ਸੱਭਨਾ ਦਾ ਮੱਲੀ ਵੇ
ਇਸ ਦੁਨੀਆਂ ਉੱਤੇ ਉਹ ਰੁਲਦਾ
ਜੋ ਬਾਂਹ ਸੱਚ ਦੀ ਫੜਦਾ ਏ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ੲੇ
ਤੂੰ ਛੱਡ ਗਿਆ ਮੈਨੂੰ ਤਰਸਣ ਨੂੰ
ਹਰ ਕੋਈ ਬੈਠਾ ਵਰਤਣ ਨੂੰ
ਹੁਣ ਦਿਲ ਭੰਗੂ ਦਾ ਨਹੀਂ ਲੱਗਦਾ
ਸਾਈਂ ਕੱਜ ਲੈ ਮੇਰਾ ਪਰਦਾ ਵੇ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ੲੇ
ਹਰਵਿੰਦਰ ਭੰਗੂ
ਮੈਂ ਚੂਰ ਚੂਰ ਹੋ ਜਾਂਦੀ ਹਾਂ
ਤੇ ਦਿਲ ਵੀ ਹੋਕੇ ਭਰਦਾ ਏ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ਏ
ਸਭ ਰਿਸ਼ਤੇ ਇੱਥੇ ਗਰਜ਼ਾਂ ਦੇ
ਕੁਝ ਲਾਲਚ ਲੱਦੇ ਫ਼ਰਜ਼ਾਂ ਦੇ
ਸਭ ਆਪਣਾ ਹੱਕ ਜਤਾਉਂਦੇ ਨੇ
ਸਾਡੀ ਹਾਮੀ ਕੋਈ ਨਾ ਭਰਦਾ ਵੇ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ੲੇ
ਮੈਂ ਦਿਲ ਤੋਂ ਸਭ ਦਾ ਕਰਦੀ ਹਾਂ
ਫਿਰ ਵੀ ਦੁਨੀਆਂ ਤੇ ਕੱਲੀ ਵੇ
ਜੋ ਉੱਪਰੋਂ ਉੱਪਰੋਂ ਕਰਦੇ ਨੇ
ਬੈਠੇ ਦਿਲ ਸੱਭਨਾ ਦਾ ਮੱਲੀ ਵੇ
ਇਸ ਦੁਨੀਆਂ ਉੱਤੇ ਉਹ ਰੁਲਦਾ
ਜੋ ਬਾਂਹ ਸੱਚ ਦੀ ਫੜਦਾ ਏ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ੲੇ
ਤੂੰ ਛੱਡ ਗਿਆ ਮੈਨੂੰ ਤਰਸਣ ਨੂੰ
ਹਰ ਕੋਈ ਬੈਠਾ ਵਰਤਣ ਨੂੰ
ਹੁਣ ਦਿਲ ਭੰਗੂ ਦਾ ਨਹੀਂ ਲੱਗਦਾ
ਸਾਈਂ ਕੱਜ ਲੈ ਮੇਰਾ ਪਰਦਾ ਵੇ
ਇੱਕ ਤੇਰੇ ਬਾਝੋਂ ਸੱਜਣਾ ਵੇ
ਕੋਈ ਕਦਰ ਨਾ ਇੱਥੇ ਕਰਦਾ ੲੇ
ਹਰਵਿੰਦਰ ਭੰਗੂ
Comments
Post a Comment