ਚੁਭਦੇ ਬੋਲ
ਚੁੱਭਦੇ ਬੋਲ
ਤੂੰ ਘਰ ਮੇਰੇ ਦੀ ਇੱਜ਼ਤ ਹੈ
ਮੈਨੂੰ ਪਾਪਾ ਨੇ ਸਮਝਾਇਆ ਸੀ
ਤਾਹੀਓਂ ਤਾਂ ਪੂਰੀਆਂ ਸਿਦਤਾਂ ਨਾਲ
ਮੈਂ ਫ਼ਰਜ਼ਾਂ ਤਾਈਂ ਨਿਭਾਇਆ ਸੀ
ਫਿਰ ਰੱਖੜੀ ਬੰਨ੍ਹੀ ਵੀਰ ਕਹਿੰਦੇ
ਭੈਣੇ ਇਹ ਦੀ ਲਾਜ ਤੂੰ ਰੱਖ ਲਈ
ਚੜ੍ਹਦੀ ਉਮਰ ਦੇ ਵਲਵਲਿਆਂ ਨੂੰ
ਤੂੰ ਹਿੱਕ ਦੇ ਵਿੱਚ ਹੀ ਦੱਬ ਲਈਂ
ਫਿਰ ਚਾਚੇ ਤਾਏ ਮਾਮੇ ਵੀ
ਸਭ ਆਪਣਾ ਰੋਹਬ ਜਮਾਉਂਦੇ ਰਹੇ
ਘੁੱਟ ਘੁੱਟ ਕੇ ਕਿੱਦਾਂ ਜੀਣਾ ਹੈ
ਮੈਨੂੰ ਸਾਰੇ ਇਹੀ ਸਿਖਾਉਂਦੇ ਰਹੇ
ਫਿਰ ਘਰ ਬੇਗਾਨੇ ਤੁਰ ਗਈ ਮੈਂ
ਮਾਪਿਆਂ ਤੋਂ ਲੈ ਕੇ ਸਿੱਖਿਆ ਜੀ
ਉੱਥੇ ਪੈਰ ਪੈਰ ਤੇ ਫੇਰ ਮੈਨੂੰ
ਦੇਣੀ ਪੈਂਦੀ ਅਗਨ ਪ੍ਰੀਖਿਆ ਜੀ
ਫਿਰ ਸਾਥੀ ਮੈਨੂੰ ਛੱਡ ਤੁਰ ਗਿਆ
ਸੱਤਿਗੁੁਰੂ ਦੇ ਭਾਣੇ ਮੰਨ ਕੇ ਜੀ
ਮੈਂ ਚੁੱਕ ਕੇ ਤੁਰ ਪਈ ਫਰਜ਼ਾਂ ਨੂੰ
ਉਹਦੇ ਬੋਲ ਪੱਲੇ ਵਿੱਚ ਬੰਨ੍ਹ ਕੇ ਜੀ
ਕੁਝ ਸਮਾਜ ਦੇ ਠੇਕੇਦਾਰਾਂ ਨੇ
ਮੇਰਾ ਮੂੰਹ ਦਿੱਤਾ ਸੀ ਖੋਲ
ਚੁੱਪ ਚਾਪ ਭੰਗੂ ਹੁਣ ਕਿੰਝ ਝੱਲਦੀ
ਉਹ ਕਾਲਜੇ ਚੁਭਦੇ ਬੋਲ
ਕੰਨਾਂ ਚ ਰੜਕਦੇ ਬੋਲ
ਉਹ ਦਿਲ ਵਿੱਚ ਚੁਭਦੇ ਬੋਲ ।
ਹਰਵਿੰਦਰ ਭੰਗੂੁੂ
ਤੂੰ ਘਰ ਮੇਰੇ ਦੀ ਇੱਜ਼ਤ ਹੈ
ਮੈਨੂੰ ਪਾਪਾ ਨੇ ਸਮਝਾਇਆ ਸੀ
ਤਾਹੀਓਂ ਤਾਂ ਪੂਰੀਆਂ ਸਿਦਤਾਂ ਨਾਲ
ਮੈਂ ਫ਼ਰਜ਼ਾਂ ਤਾਈਂ ਨਿਭਾਇਆ ਸੀ
ਫਿਰ ਰੱਖੜੀ ਬੰਨ੍ਹੀ ਵੀਰ ਕਹਿੰਦੇ
ਭੈਣੇ ਇਹ ਦੀ ਲਾਜ ਤੂੰ ਰੱਖ ਲਈ
ਚੜ੍ਹਦੀ ਉਮਰ ਦੇ ਵਲਵਲਿਆਂ ਨੂੰ
ਤੂੰ ਹਿੱਕ ਦੇ ਵਿੱਚ ਹੀ ਦੱਬ ਲਈਂ
ਫਿਰ ਚਾਚੇ ਤਾਏ ਮਾਮੇ ਵੀ
ਸਭ ਆਪਣਾ ਰੋਹਬ ਜਮਾਉਂਦੇ ਰਹੇ
ਘੁੱਟ ਘੁੱਟ ਕੇ ਕਿੱਦਾਂ ਜੀਣਾ ਹੈ
ਮੈਨੂੰ ਸਾਰੇ ਇਹੀ ਸਿਖਾਉਂਦੇ ਰਹੇ
ਫਿਰ ਘਰ ਬੇਗਾਨੇ ਤੁਰ ਗਈ ਮੈਂ
ਮਾਪਿਆਂ ਤੋਂ ਲੈ ਕੇ ਸਿੱਖਿਆ ਜੀ
ਉੱਥੇ ਪੈਰ ਪੈਰ ਤੇ ਫੇਰ ਮੈਨੂੰ
ਦੇਣੀ ਪੈਂਦੀ ਅਗਨ ਪ੍ਰੀਖਿਆ ਜੀ
ਫਿਰ ਸਾਥੀ ਮੈਨੂੰ ਛੱਡ ਤੁਰ ਗਿਆ
ਸੱਤਿਗੁੁਰੂ ਦੇ ਭਾਣੇ ਮੰਨ ਕੇ ਜੀ
ਮੈਂ ਚੁੱਕ ਕੇ ਤੁਰ ਪਈ ਫਰਜ਼ਾਂ ਨੂੰ
ਉਹਦੇ ਬੋਲ ਪੱਲੇ ਵਿੱਚ ਬੰਨ੍ਹ ਕੇ ਜੀ
ਕੁਝ ਸਮਾਜ ਦੇ ਠੇਕੇਦਾਰਾਂ ਨੇ
ਮੇਰਾ ਮੂੰਹ ਦਿੱਤਾ ਸੀ ਖੋਲ
ਚੁੱਪ ਚਾਪ ਭੰਗੂ ਹੁਣ ਕਿੰਝ ਝੱਲਦੀ
ਉਹ ਕਾਲਜੇ ਚੁਭਦੇ ਬੋਲ
ਕੰਨਾਂ ਚ ਰੜਕਦੇ ਬੋਲ
ਉਹ ਦਿਲ ਵਿੱਚ ਚੁਭਦੇ ਬੋਲ ।
ਹਰਵਿੰਦਰ ਭੰਗੂੁੂ
Comments
Post a Comment