ਆਪਣੀ ਧੀ
ਆਪਣੀ ਧੀ
ਆਪਣੀ ਧੀ ...ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜਦੋਂ ਕੰਮ ਤੋਂ ਆਵੇ
ਸਾਰਾ ਟੱਬਰ ਨਾਜ਼ ਉਠਾਵੇ
ਥੱਕ ਗਈ ਹੋਣੀ ਸੋਚ ਸੋਚ ਕੇ
ਮਾਂ ਦਾ ਦਿਲ ਪਿਆ ਬੈਠੀ ਜਾਵੇ
ਧੀ ਬੇਗਾਨੀ ਆਵੇ ਥੱਕ ਕੇ
ਸਾਰਾ ਟੱਬਰ ਹੁਕਮ ਸੁਣਾਵੇ
ਜੇ ਕੋਈ ਆਖੇ ਇੰਝ ਕਿਉਂ ਕਰਦੇ
ਅੱਗੋਂ ਕਹਿੰਦੇ ਇਹਨੇ ਸਾਡੀ
ਸਾਂਭਣੀ ਸਾਰੀ ਜ਼ਮੀਨ
ਆਪਣੀ ਧੀ ......ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜੇ ਹੋ ਜਾਏ ਮੋਟੀ
ਮਾਂ ਨੂੰ ਲੱਗੇ ਸੋਜਾ ਆਇਆ
ਬੇਗਾਨੀ ਧੀ ਨੂੰ ਹੋ ਜਾਏ ਥਾਇਰਡ
ਆਖਣ ਖਾ ਖਾ ਪੇਟ ਵਧਾਇਆ
ਆਖਣ ਸਾਰਾ ਦਿਨ ਇਹ ਖਾਂਦੀ
ਖਾਂਦੇ ਜਿਵੇਂ ਕਮੀਨ
ਆਪਣੀ ਧੀ .......ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜਦੋਂ ਪਾਵੇ ਡਰੈਸਾਂ
ਮਾਂ ਨੂੰ ਲੱਗੇ ਬਹੁਤ ਸਿਆਣੀ
ਧੀ ਬੇਗਾਨੀ ਕੁੱਝ ਵੀ ਪਾਵੇ
ਜੱਚਦੀ ਨਹੀਓਂ ਖਸਮਾਂ ਖਾਣੀ
ਧੀ ਬੇਗਾਨੀ ਲੱਗੇ ਪਾਗਲ
ਆਪਣੀ ਨਿਰੀ ਹਸੀਨ
ਆਪਣੇ ਧੀ..... ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜਦੋਂ ਬੋਲੇ ਅੱਗੇ
ਆਖਣ ਇਹ ਤਾਂ ਗੱਲ ਸਮਝਾਵੇ
ਕਰੇ ਬੇਗਾਨੀ ਗੱਲ ਚੱਜ ਦੀ
ਆਖਣ ਸਾਡਾ ਸਿਰ ਪੲੀ ਖਾਵੇ
ਇਹ ਤਾਂ ਸਾਨੂੰ ਏਦਾਂ ਚਿੰਬੜੀ
ਜਿਵੇਂ ਕਰੋਨਾ ਚੀਨ
ਆਪਣੀ ਧੀ ......ਧੀ ਤੇ ਦੂਜੇ ਦੀ ਮਸ਼ੀਨ
ਭੰਗੂ ਮੁੱਕ ਜਾਏ ਪੈਂਡਾ ਸਾਰਾ
ਨੂੰਹ ਵੀ ਲੱਗੇ ਪੁੱਤ ਪਿਆਰਾ
ਸਾਰਾ ਕੁਝ ਉਹ ਛੱਡ ਕੇ ਆਉਂਦੀ
ਸਾਂਭਣ ਟੱਬਰ ਕਰਮਾਂ ਵਾਲਾ
ਨੂੰਹ ਨੂੰ ਸਮਝੋ ਸਾਰੇ ੲੇਦਾਂ
ਜਿਉਂ ਮੱਛਲੀ ਨੂੰ ਮੀਨ
ਆਪਣੀ ਧੀ..... ਧੀ ਤੇ ਦੂਜੇ ਦੀ ਮਸ਼ੀਨ ।
ਹਰਵਿੰਦਰ ਭੰਗੂ
ਆਪਣੀ ਧੀ ...ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜਦੋਂ ਕੰਮ ਤੋਂ ਆਵੇ
ਸਾਰਾ ਟੱਬਰ ਨਾਜ਼ ਉਠਾਵੇ
ਥੱਕ ਗਈ ਹੋਣੀ ਸੋਚ ਸੋਚ ਕੇ
ਮਾਂ ਦਾ ਦਿਲ ਪਿਆ ਬੈਠੀ ਜਾਵੇ
ਧੀ ਬੇਗਾਨੀ ਆਵੇ ਥੱਕ ਕੇ
ਸਾਰਾ ਟੱਬਰ ਹੁਕਮ ਸੁਣਾਵੇ
ਜੇ ਕੋਈ ਆਖੇ ਇੰਝ ਕਿਉਂ ਕਰਦੇ
ਅੱਗੋਂ ਕਹਿੰਦੇ ਇਹਨੇ ਸਾਡੀ
ਸਾਂਭਣੀ ਸਾਰੀ ਜ਼ਮੀਨ
ਆਪਣੀ ਧੀ ......ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜੇ ਹੋ ਜਾਏ ਮੋਟੀ
ਮਾਂ ਨੂੰ ਲੱਗੇ ਸੋਜਾ ਆਇਆ
ਬੇਗਾਨੀ ਧੀ ਨੂੰ ਹੋ ਜਾਏ ਥਾਇਰਡ
ਆਖਣ ਖਾ ਖਾ ਪੇਟ ਵਧਾਇਆ
ਆਖਣ ਸਾਰਾ ਦਿਨ ਇਹ ਖਾਂਦੀ
ਖਾਂਦੇ ਜਿਵੇਂ ਕਮੀਨ
ਆਪਣੀ ਧੀ .......ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜਦੋਂ ਪਾਵੇ ਡਰੈਸਾਂ
ਮਾਂ ਨੂੰ ਲੱਗੇ ਬਹੁਤ ਸਿਆਣੀ
ਧੀ ਬੇਗਾਨੀ ਕੁੱਝ ਵੀ ਪਾਵੇ
ਜੱਚਦੀ ਨਹੀਓਂ ਖਸਮਾਂ ਖਾਣੀ
ਧੀ ਬੇਗਾਨੀ ਲੱਗੇ ਪਾਗਲ
ਆਪਣੀ ਨਿਰੀ ਹਸੀਨ
ਆਪਣੇ ਧੀ..... ਧੀ ਤੇ ਦੂਜੇ ਦੀ ਮਸ਼ੀਨ
ਆਪਣੀ ਧੀ ਜਦੋਂ ਬੋਲੇ ਅੱਗੇ
ਆਖਣ ਇਹ ਤਾਂ ਗੱਲ ਸਮਝਾਵੇ
ਕਰੇ ਬੇਗਾਨੀ ਗੱਲ ਚੱਜ ਦੀ
ਆਖਣ ਸਾਡਾ ਸਿਰ ਪੲੀ ਖਾਵੇ
ਇਹ ਤਾਂ ਸਾਨੂੰ ਏਦਾਂ ਚਿੰਬੜੀ
ਜਿਵੇਂ ਕਰੋਨਾ ਚੀਨ
ਆਪਣੀ ਧੀ ......ਧੀ ਤੇ ਦੂਜੇ ਦੀ ਮਸ਼ੀਨ
ਭੰਗੂ ਮੁੱਕ ਜਾਏ ਪੈਂਡਾ ਸਾਰਾ
ਨੂੰਹ ਵੀ ਲੱਗੇ ਪੁੱਤ ਪਿਆਰਾ
ਸਾਰਾ ਕੁਝ ਉਹ ਛੱਡ ਕੇ ਆਉਂਦੀ
ਸਾਂਭਣ ਟੱਬਰ ਕਰਮਾਂ ਵਾਲਾ
ਨੂੰਹ ਨੂੰ ਸਮਝੋ ਸਾਰੇ ੲੇਦਾਂ
ਜਿਉਂ ਮੱਛਲੀ ਨੂੰ ਮੀਨ
ਆਪਣੀ ਧੀ..... ਧੀ ਤੇ ਦੂਜੇ ਦੀ ਮਸ਼ੀਨ ।
ਹਰਵਿੰਦਰ ਭੰਗੂ
Comments
Post a Comment