ਧੀਆਂ
ਧੀਆਂ
ਘਰ ਦੇ ਵਿੱਚ ਜਦੋਂ ਆਵਣ ਧੀਆਂ
ਵਿਹਡ਼ੇ ਰੌਣਕ ਲਾਵਣ ਧੀਆਂ
ਚਾਰੇ ਪਾਸੇ ਮਹਿਕਾਂ ਵੰਡਣ
ਖੁਸ਼ੀਆਂ ਖੂਬ ਖਿੰਡਾਵਣ ਧੀਆਂ
ਪੜ ਲਿਖ ਕੇ ਪੈਰਾਂ ਸਿਰ ਹੋ ਕੇ
ਮਾਂ ਪਿਓ ਦਾ ਨਾਂ ਚਮਕਾਵਣ ਧੀਆਂ
ਖੇਡਾਂ ਵਿੱਚ ਵੀ ਮਾਰਨ ਮੱਲਾਂ
ਤਮਗੇ ਖੂਬ ਲਿਆਵਣ ਧੀਆਂ
ਫਿਰ ਕਿਉਂ ਲੋਕੀਂ ਡਰਦੇ ਕਹਿੰਦੇ
ਸਾਡੇ ਘਰ ਨਾ ਆਵਣ ਧੀਆਂ
ਧੀਆਂ ਸਿਰ ਹੈ ਜ਼ਿੰਮੇਵਾਰੀ
ਜਿਨ੍ਹਾਂ ਧੀਆਂ ਨੇ ਇਹ ਵਿਸਾਰੀ
ਪਿਓ ਦੀ ਪਗੜੀ ਰੋਲ ਦੇਣ ਜੋ
ਨਿਰਾ ਕਲੰਕ ਕਮਾਵਣ ਧੀਆਂ
ਜਿਹੜੀਆਂ ਧੀਆਂ ਸੰਭਲ ਜਾਵਣ
ਸਮਾਜ ਚ ਆਪਣੀ ਜਗ੍ਹਾ ਬਣਾਵਣ
ਪਿਓ ਦਾ ਸਿਰ ਉੱਚਾ ਕਰਕੇ ਅੰਬਰੋਂ
ਤਾਰੇ ਤੋੜ ਲਿਆਵਣ ਧੀਆਂ
ਭੰਗੂ ਕਿਉਂ ਦੁਨੀਆਂ ਤੋਂ ਡਰਦੇ
ਜੇ ਧੀਆਂ ਨਾਲ ਖੜ੍ਹ ਗਏ ਮਾਪੇ
ਉਮਰ ....ਸਮੇਂ .......ਦੀ ਦਲਦਲ ਵਿੱਚੋਂ
ਆਪੇ ਕੱਢ ਲਿਆਵਣ ਧੀਆਂ
ਘਰ ਦੇ ਵਿੱਚ ਜਦੋਂ ਆਵਣ ਧੀਆਂ
ਵਿਹਡ਼ੇ ਰੌਣਕ ਲਾਵਣ ਧੀਆਂ
ਹਰਵਿੰਦਰ ਭੰਗੂ
ਘਰ ਦੇ ਵਿੱਚ ਜਦੋਂ ਆਵਣ ਧੀਆਂ
ਵਿਹਡ਼ੇ ਰੌਣਕ ਲਾਵਣ ਧੀਆਂ
ਚਾਰੇ ਪਾਸੇ ਮਹਿਕਾਂ ਵੰਡਣ
ਖੁਸ਼ੀਆਂ ਖੂਬ ਖਿੰਡਾਵਣ ਧੀਆਂ
ਪੜ ਲਿਖ ਕੇ ਪੈਰਾਂ ਸਿਰ ਹੋ ਕੇ
ਮਾਂ ਪਿਓ ਦਾ ਨਾਂ ਚਮਕਾਵਣ ਧੀਆਂ
ਖੇਡਾਂ ਵਿੱਚ ਵੀ ਮਾਰਨ ਮੱਲਾਂ
ਤਮਗੇ ਖੂਬ ਲਿਆਵਣ ਧੀਆਂ
ਫਿਰ ਕਿਉਂ ਲੋਕੀਂ ਡਰਦੇ ਕਹਿੰਦੇ
ਸਾਡੇ ਘਰ ਨਾ ਆਵਣ ਧੀਆਂ
ਧੀਆਂ ਸਿਰ ਹੈ ਜ਼ਿੰਮੇਵਾਰੀ
ਜਿਨ੍ਹਾਂ ਧੀਆਂ ਨੇ ਇਹ ਵਿਸਾਰੀ
ਪਿਓ ਦੀ ਪਗੜੀ ਰੋਲ ਦੇਣ ਜੋ
ਨਿਰਾ ਕਲੰਕ ਕਮਾਵਣ ਧੀਆਂ
ਜਿਹੜੀਆਂ ਧੀਆਂ ਸੰਭਲ ਜਾਵਣ
ਸਮਾਜ ਚ ਆਪਣੀ ਜਗ੍ਹਾ ਬਣਾਵਣ
ਪਿਓ ਦਾ ਸਿਰ ਉੱਚਾ ਕਰਕੇ ਅੰਬਰੋਂ
ਤਾਰੇ ਤੋੜ ਲਿਆਵਣ ਧੀਆਂ
ਭੰਗੂ ਕਿਉਂ ਦੁਨੀਆਂ ਤੋਂ ਡਰਦੇ
ਜੇ ਧੀਆਂ ਨਾਲ ਖੜ੍ਹ ਗਏ ਮਾਪੇ
ਉਮਰ ....ਸਮੇਂ .......ਦੀ ਦਲਦਲ ਵਿੱਚੋਂ
ਆਪੇ ਕੱਢ ਲਿਆਵਣ ਧੀਆਂ
ਘਰ ਦੇ ਵਿੱਚ ਜਦੋਂ ਆਵਣ ਧੀਆਂ
ਵਿਹਡ਼ੇ ਰੌਣਕ ਲਾਵਣ ਧੀਆਂ
ਹਰਵਿੰਦਰ ਭੰਗੂ
Comments
Post a Comment