ਆਜ਼ਾਦੀ
ਆਜ਼ਾਦੀ
ਨੇਤਾ ਜੀ ਤੁਹਾਨੂੰ ਆ ਕੇ ਕਹਿੰਦੇ
ਹੋਰ ਵਧਾਉਣ ਆਬਾਦੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਨੇਤਾ ਜੀ ਕਹਿੰਦੇ ਚੰਗਾ ਏ
ਤੁਸੀਂ ਬੱਚੇ ਵਾਧੂ ਜੰਮੇ ਨੇ
ਇਸ ਗੱਲ ਤੋਂ ਅਸੀਂ ਹੈ ਕੀ ਲੈਣਾ
ਸਾਰੇ ਦੇ ਸਾਰੇ ਨਿਕੰਮੇ ਨੇ
ਬੱਸ ਵੋਟ ਤੁਸੀਂ ਸਾਨੂੰ ਪਾ ਦਿਓ ਜੀ
ਭਾਵੇਂ ਵਿੱਚ ਪੀਤੀ ਖਾਧੀ
ਇਹਦਾ ਮਤਲਬ ਸਮਝ ਲਵੋ
ਐਵੇਂ ਮਿਲੀ ਆਜ਼ਾਦੀ
ਨੇਤਾ ਜੀ ਆਪਣੀਆਂ ਵੋਟਾਂ ਲਈ
ਤੁਹਾਨੂੰ ਆਪਸ ਵਿੱਚ ਲੜਾ ਦਿੰਦੇ
ਜਿਹਦੇ ਬਿਨ ਪਲ ਵੀ ਸਰਦਾ ਨਹੀਂ
ਉੱਥੇ ਬੋਲਣਾ ਬੰਦ ਕਰਾ ਦਿੰਦੇ
ਤੁਸੀਂ ਬਣ ਕੇ ਤਾਲੇ ਰਹਿ ਗਏ ਓ
ਤੇ ਹੱਥ ਉਨਾਂ ਦੇ ਚਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਇਹ ਹੱਕ ਵੋਟਾਂ ਦਾ ਲੈਣ ਲਈ
ਯੋਧੇ ਕੁਰਬਾਨੀ ਦੇ ਗਏ ਸੀ
ਰੱਸੇ ਚੁੰਮ ਫਾਂਸੀ ਦੇ ਰਾਹ ਤੇ ਜੀ
ਉਹ ਚੜ੍ਹੀ ਜਵਾਨੀ ਪੈ ਗਏ ਸੀ
ਰਾਜਗੁਰੂ ,ਸੁਖਦੇਵ ,ਭਗਤ ਸਿੰਘ
ਤੇ ਸਾਥੀ ਦੁਰਗਾ ਭਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਹੁਣ ਥੋੜ੍ਹੀ ਬਹੁਤੀ ਸ਼ਰਮ ਕਰੋ
ਤੁਸੀਂ ਕਿਹੜੇ ਰਾਹ ਤੇ ਪੈ ਗਏ ਓ
ਇੱਕ ਦਾਰੂ ਦੀ ਬੋਤਲ ਲਈ
ਤੁਸੀਂ ਹੱਕ ਵੇਚ ਕੇ ਬਹਿ ਗਏ ਓ
ਗਰਕ ਨਸ਼ੇ ਵਿੱਚ ਹੋਈ ਜਵਾਨੀ
ਰੰਗ ਸੀ ਜਿਹਦਾ ਗੁਲਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਤੁਸੀਂ ਆਉਣ ਜਾਣ ਦੀ ਸਾਂਝ ਰੱਖੋ
ਵੋਟਾਂ ਨੇ ਲੰਘ ਹੀ ਜਾਣਾ ਏ
ਫੇਰ ਪੰਜ ਸਾਲ ਕਿਸੇ ਨੇਤਾ ਨੇ
ਥੋਡੇ ਘਰ ਫੇਰਾ ਨਾ ਪਾਉਣਾ ਏ
ਭੰਗੂ ਉਹ ਹੀ ਦਿਓਰ ਰਹਿਣਾ
ਤੇ ਉਹ ਹੀ ਰਹਿਣੀ ਭਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਹਰਵਿੰਦਰ ਭੰਗੂ
ਨੇਤਾ ਜੀ ਤੁਹਾਨੂੰ ਆ ਕੇ ਕਹਿੰਦੇ
ਹੋਰ ਵਧਾਉਣ ਆਬਾਦੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਨੇਤਾ ਜੀ ਕਹਿੰਦੇ ਚੰਗਾ ਏ
ਤੁਸੀਂ ਬੱਚੇ ਵਾਧੂ ਜੰਮੇ ਨੇ
ਇਸ ਗੱਲ ਤੋਂ ਅਸੀਂ ਹੈ ਕੀ ਲੈਣਾ
ਸਾਰੇ ਦੇ ਸਾਰੇ ਨਿਕੰਮੇ ਨੇ
ਬੱਸ ਵੋਟ ਤੁਸੀਂ ਸਾਨੂੰ ਪਾ ਦਿਓ ਜੀ
ਭਾਵੇਂ ਵਿੱਚ ਪੀਤੀ ਖਾਧੀ
ਇਹਦਾ ਮਤਲਬ ਸਮਝ ਲਵੋ
ਐਵੇਂ ਮਿਲੀ ਆਜ਼ਾਦੀ
ਨੇਤਾ ਜੀ ਆਪਣੀਆਂ ਵੋਟਾਂ ਲਈ
ਤੁਹਾਨੂੰ ਆਪਸ ਵਿੱਚ ਲੜਾ ਦਿੰਦੇ
ਜਿਹਦੇ ਬਿਨ ਪਲ ਵੀ ਸਰਦਾ ਨਹੀਂ
ਉੱਥੇ ਬੋਲਣਾ ਬੰਦ ਕਰਾ ਦਿੰਦੇ
ਤੁਸੀਂ ਬਣ ਕੇ ਤਾਲੇ ਰਹਿ ਗਏ ਓ
ਤੇ ਹੱਥ ਉਨਾਂ ਦੇ ਚਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਇਹ ਹੱਕ ਵੋਟਾਂ ਦਾ ਲੈਣ ਲਈ
ਯੋਧੇ ਕੁਰਬਾਨੀ ਦੇ ਗਏ ਸੀ
ਰੱਸੇ ਚੁੰਮ ਫਾਂਸੀ ਦੇ ਰਾਹ ਤੇ ਜੀ
ਉਹ ਚੜ੍ਹੀ ਜਵਾਨੀ ਪੈ ਗਏ ਸੀ
ਰਾਜਗੁਰੂ ,ਸੁਖਦੇਵ ,ਭਗਤ ਸਿੰਘ
ਤੇ ਸਾਥੀ ਦੁਰਗਾ ਭਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਹੁਣ ਥੋੜ੍ਹੀ ਬਹੁਤੀ ਸ਼ਰਮ ਕਰੋ
ਤੁਸੀਂ ਕਿਹੜੇ ਰਾਹ ਤੇ ਪੈ ਗਏ ਓ
ਇੱਕ ਦਾਰੂ ਦੀ ਬੋਤਲ ਲਈ
ਤੁਸੀਂ ਹੱਕ ਵੇਚ ਕੇ ਬਹਿ ਗਏ ਓ
ਗਰਕ ਨਸ਼ੇ ਵਿੱਚ ਹੋਈ ਜਵਾਨੀ
ਰੰਗ ਸੀ ਜਿਹਦਾ ਗੁਲਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਤੁਸੀਂ ਆਉਣ ਜਾਣ ਦੀ ਸਾਂਝ ਰੱਖੋ
ਵੋਟਾਂ ਨੇ ਲੰਘ ਹੀ ਜਾਣਾ ਏ
ਫੇਰ ਪੰਜ ਸਾਲ ਕਿਸੇ ਨੇਤਾ ਨੇ
ਥੋਡੇ ਘਰ ਫੇਰਾ ਨਾ ਪਾਉਣਾ ਏ
ਭੰਗੂ ਉਹ ਹੀ ਦਿਓਰ ਰਹਿਣਾ
ਤੇ ਉਹ ਹੀ ਰਹਿਣੀ ਭਾਬੀ
ਇਹਦਾ ਮਤਲਬ ਸਮਝ ਲਵੋ
ਐਵੇਂ ਨੀ ਮਿਲੀ ਆਜ਼ਾਦੀ
ਹਰਵਿੰਦਰ ਭੰਗੂ
Comments
Post a Comment