ਜਾਇਦਾਦ


     ਜਾਇਦਾਦ
ਜਾਇਦਾਦ ਦੇ ਦੋ ਅਸੂਲ
ਜਾਂ ਦੇ ਜਾਓ ਜਾਂ ਛੱਡੋ ਹਜ਼ੂਰ

ਵੱਡੇ ਵੱਡੇ ਦੁਨੀਆਂ ਤੋਂ
ਵੇਖੇ ਖਾਲੀ ਹੱਥ ਜਾਂਦੇ
ਪੈਸਾ ਪੈਸਾ ਕਰਦੇ ਸੀ ਜੋ
ਬੱਸ ਰੋਟੀ ਹੀ  ਉਹ ਖਾਂਦੇ
ਜਦੋਂ ਰੱਬ ਦੀ ਰਹਿਮਤ ਉੱਠ ਜਾਂਦੀ
ਅਸਮਾਨੋਂ ਡਿੱਗਣ ਉੱਤੇ ਖਜੂਰ
ਜਾਇਦਾਦ ਦੇ ਦੋ ਅਸੂਲ
ਜਾਂ ਦੇ ਜਾਓ ਜਾਂ ਛੱਡੋ ਹਜ਼ੂਰ

ਜਿਸ ਬੰਦੇ ਨੇ ਇਸ ਦੁਨੀਆਂ ਤੇ
ਜਾਇਦਾਦ ਦਾ ਰੋਹਬ ਦਿਖਾਇਆ ਏ
ਸੋ ਮੂਰਖ ਅੰਧਾ ਅਗਿਆਨ
ਸਾਨੂੰ ਬਾਣੀ ਨੇ ਫ਼ਰਮਾਇਆ ਏ
ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰੋ
ਖੰਡ ਸ਼ੱਕਰ ਦੇ ਵਿੱਚ ਚੂਰ ਚੂਰ
ਜਾਇਦਾਦ ਦੇ  ਦੋ  ਅਸੂਲ
ਜਾਂ ਦੇ ਜਾਓ ਜਾਂ ਛੱਡੋ  ਹਜ਼ੂਰ

ਜਿਹੜੇ ਲੋਕੀਂ ਸੋਚਣ ਜਾਇਦਾਦ
ਸਾਡੀ ਸੇਵਾ ਬਹੁਤ ਕਰਾਉਂਗੀ
ਸਾਡੇ ਅੱਗੇ ਪਿੱਛੇ ਸਭ ਹੋਣੇ
ਦੁਨੀਆਂ ਉਂਗਲਾਂ ਤੇ ਨਚਾਉਂਦੀ
ਭੰਗੂ ਬੁੱਢੇ ਵਾਰੀ ਵੇਖੇ ਨੇ
ਉਹ ਕੱਟਦੇ ਜ਼ਿੰਦਗੀ ਝੂਰ ਝੂਰ
ਜਾਇਦਾਦ ਦੇ  ਦੋ ਅਸੂਲ
ਜਾਂ ਦੇ ਜਾਓ ਜਾਂ ਛੱਡੋ  ਹਜ਼ੂਰ


ਹਰਵਿੰਦਰ ਭੰਗੂ

 

Comments