ਪਾਪ ਲੱਗੂ
ਪਾਪ ਲੱਗੂ
ਲੱਗੂ ਤੈਨੂੰ ਪਾਪ ਪਿਆਰ ਵਿੱਚ ਕੀਤੇ ਧੋਖੇ ਦਾ
ਸਾਡਾ ਕੀ ਏ ਚੁੱਪ ਕਰਕੇ ਆਪਣੇ ਘਰ ਬਹਿਜਾਂਗੇ
ਨੀਲੀ ਛੱਤਰੀ ਵਾਲਾ ਸਭ ਹਿਸਾਬ ਵੇਖਦਾ ਏ
ਜਮ੍ਹਾਂ ਘਟਾਓ ਜੋ ਸਾਡੇ ਸਾਰੇ ਇੱਥੇ ਰਹਿ ਜਾਣਗੇ
ਭੁੱਲ ਗਏ ਤੈਨੂੰ ਦਿਨ ਤੇਰੇ ਲਈ ਭੱਜੇ ਆਉਂਦੇ ਸੀ
ਮੂੰਹੋਂ ਕੱਢਣ ਤੋਂ ਪਹਿਲਾਂ ਤੇਰੇ ਬੋਲ ਪਗਾਉਂਦੇ ਸੀ
ਹੁਣ ਤੈਨੂੰ ਚੰਗੇ ਲੱਗਦੇ ਜਿਹੜੇ ਵਿੱਚ ਜਹਾਜ਼ ਬੈਠਾ
ਬੱਲੀਏ ਤੈਨੂੰ ਟੱਬਰ ਸਣੇ ਬਲੈਤ ਲੈ ਜਾਵਣਗੇ
ਲੱਗੂ ਤੈਨੂੰ ਪਾਪ ..........
3B2 ਵਿੱਚ ਕਿਹੜੀ ਥਾਂ ਜਿੱਥੋਂ ਸ਼ਾਪਿੰਗ ਨਹੀਂ ਕੀਤੀ
ਤੇਰੇ ਖਰਚੇ ਝੱਲਣ ਲਈ ਮੈਂ ਮਾਂ ਸੀ ਤੰਗ ਕੀਤੀ
ਹੁਣ ਨੱਕ ਚੜ੍ਹਾ ਕੇ ਕਹਿੰਦੀ ਏ ਮੈਂ ਤੇਰੇ ਕਾਬਿਲ ਨਹੀਂ
ਮੈਨੂੰ ਕਾਬਲੀਅਤ ਦਾ ਪਤਾ
ਜਿਹੜੇ ਹੁਣ ਕੀਮਤ ਲਾਵਣਗੇ
ਲੱਗੂ ਤੈਨੂੰ ਪਾਪ ..........
ਭੰਗੂ ਕਮਲੇ ਛੱਡ ਤੂੰ ਐਨੀ ਟੈਨਸ਼ਨ ਕਿਉਂ ਲੈਨਾ
ਜੋ ਕਰਮਾਂ ਦੇ ਵਿੱਚ ਤੇਰੇ ਉਹ ਤਾਂ ਹੋ ਕੇ ਰਹਿਣਾ ਏ
ਆਇਲਟ ਕਰਕੇ ਤੈਥੋਂ ਯਾਰ ਜੀ ਪਹਿਲਾਂ ਚੱਲੇ ਨੇ
ਕੋਈ ਲੋੜ ਹੋਈ ਤਾਂ ਦੱਸੀਂ
ਨੰਬਰ ਤਾਂ ਪਹਿਲੇ ਈ ਚੱਲਣਗੇ
ਲੱਗੂ ਤੈਨੂੰ ਪਾਪ ......
ਹਰਵਿੰਦਰ ਭੰਗੂ
ਲੱਗੂ ਤੈਨੂੰ ਪਾਪ ਪਿਆਰ ਵਿੱਚ ਕੀਤੇ ਧੋਖੇ ਦਾ
ਸਾਡਾ ਕੀ ਏ ਚੁੱਪ ਕਰਕੇ ਆਪਣੇ ਘਰ ਬਹਿਜਾਂਗੇ
ਨੀਲੀ ਛੱਤਰੀ ਵਾਲਾ ਸਭ ਹਿਸਾਬ ਵੇਖਦਾ ਏ
ਜਮ੍ਹਾਂ ਘਟਾਓ ਜੋ ਸਾਡੇ ਸਾਰੇ ਇੱਥੇ ਰਹਿ ਜਾਣਗੇ
ਭੁੱਲ ਗਏ ਤੈਨੂੰ ਦਿਨ ਤੇਰੇ ਲਈ ਭੱਜੇ ਆਉਂਦੇ ਸੀ
ਮੂੰਹੋਂ ਕੱਢਣ ਤੋਂ ਪਹਿਲਾਂ ਤੇਰੇ ਬੋਲ ਪਗਾਉਂਦੇ ਸੀ
ਹੁਣ ਤੈਨੂੰ ਚੰਗੇ ਲੱਗਦੇ ਜਿਹੜੇ ਵਿੱਚ ਜਹਾਜ਼ ਬੈਠਾ
ਬੱਲੀਏ ਤੈਨੂੰ ਟੱਬਰ ਸਣੇ ਬਲੈਤ ਲੈ ਜਾਵਣਗੇ
ਲੱਗੂ ਤੈਨੂੰ ਪਾਪ ..........
3B2 ਵਿੱਚ ਕਿਹੜੀ ਥਾਂ ਜਿੱਥੋਂ ਸ਼ਾਪਿੰਗ ਨਹੀਂ ਕੀਤੀ
ਤੇਰੇ ਖਰਚੇ ਝੱਲਣ ਲਈ ਮੈਂ ਮਾਂ ਸੀ ਤੰਗ ਕੀਤੀ
ਹੁਣ ਨੱਕ ਚੜ੍ਹਾ ਕੇ ਕਹਿੰਦੀ ਏ ਮੈਂ ਤੇਰੇ ਕਾਬਿਲ ਨਹੀਂ
ਮੈਨੂੰ ਕਾਬਲੀਅਤ ਦਾ ਪਤਾ
ਜਿਹੜੇ ਹੁਣ ਕੀਮਤ ਲਾਵਣਗੇ
ਲੱਗੂ ਤੈਨੂੰ ਪਾਪ ..........
ਭੰਗੂ ਕਮਲੇ ਛੱਡ ਤੂੰ ਐਨੀ ਟੈਨਸ਼ਨ ਕਿਉਂ ਲੈਨਾ
ਜੋ ਕਰਮਾਂ ਦੇ ਵਿੱਚ ਤੇਰੇ ਉਹ ਤਾਂ ਹੋ ਕੇ ਰਹਿਣਾ ਏ
ਆਇਲਟ ਕਰਕੇ ਤੈਥੋਂ ਯਾਰ ਜੀ ਪਹਿਲਾਂ ਚੱਲੇ ਨੇ
ਕੋਈ ਲੋੜ ਹੋਈ ਤਾਂ ਦੱਸੀਂ
ਨੰਬਰ ਤਾਂ ਪਹਿਲੇ ਈ ਚੱਲਣਗੇ
ਲੱਗੂ ਤੈਨੂੰ ਪਾਪ ......
ਹਰਵਿੰਦਰ ਭੰਗੂ
Comments
Post a Comment